ਅੰਮ੍ਰਿਤਸਰ, 13 ਜਨਵਰੀ (ਗੁਰਚਰਨ ਸਿੰਘ)- ਸਰਕਾਰੀ ਸੀਨੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਿਵਸ ਮਨਾਇਆ ਗਿਆ ਜਿਸ ਦੌਰਾਨ ਬੱਚਿਆ ਦੇ ਪੋਸਟਰ ਮੁਕਾਬਲੇ ਕਰਵਾਏ ਗਏ।ਇਸ ਮੋਕੇ ਸ੍ਰੀਮਤੀ ਮਨਜੀਤ ਕੋਰ ਨੇ ਬੱਚਿਆਂ ਨੂੰ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਸੰਬੰਧੀ ਦੱਸਿਆ ਅਤੇ ਸਕੂਲ ਅਧਿਆਪਕ ਦਲਜੀਤ ਸਿੰਘ, ਬਲਜਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਨੇ ਬੱਚਿਆ ਨੂੰ ਇਸ ਵਿਸ਼ੇ ‘ਤੇ ਵਿਚਾਰ ਪ੍ਰਗਟਾਏ।ਟੀਚਰ ਮਨਜੀਤ ਕੋਰ, ਜਸਵਿੰਦਰ ਕੋਰ, ਸੋਨੀਆ ਅਤੇ ਪਰਮਿੰਦਰ ਕੋਰ ਜ੍ਹਿੰਨਾ ਦੇ ਘਰ ਸਿਰਫ ਬੇਟਿਆਂ ਹੀ ਹਨ ਨੂੰ ਪ੍ਰਿਸੀਪਲ ਸ੍ਰੀਮਤੀ ਮੋਨੀਕਾ ਵੱਲੋਂ ਸਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿਸੀਪਲ ਨੇ ਬੱਚਿਆਂ ਨੂੰ ਧੀਆਂ ਦੇ ਸਮਾਜ ਵਿੱਚ ਯੋਗਦਾਨ ਬਾਰੇ ਦੱਸਿਆ ਅਤੇ ਘਰਾਂ ਵਿੱਚ ਧੀਆਂ ਪ੍ਰਤੀ ਹੋਣ ਵਾਲੇ ਵਿਤਕਰੇ ਦੇ ਖ਼ਿਲਾਫ ਪ੍ਰਤੀਬੱਧ ਹੋਣ ਲਈ ਜਾਗਰੂਕ ਕੀਤਾ ਅਤੇ ਪੋਸਟਰ ਮੁਕਾਬਲੇ ਵਿੱਚ ਜੇਤੁ ਬੱਚਿਆਂ ਨੂੰ ਇਨਾਮ ਦਿੱਤੇ।ਇਸ ਮੌਕੇ ਸ੍ਰ੍ਰੀਮਤੀ ਮਨਪ੍ਰੀਤ ਕੋਰ, ਕੁਲਦੀਪ ਕੋਰ, ਬਿਨੋਦ ਕੁਮਾਰੀ, ਸੰਤੋਖ ਸਿੰਘ ਤੇ ਸਮੂਹ ਸਟਾਫ ਮੌਜ਼ੂਦ ਸੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media