Wednesday, July 3, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ

PPN1401201612ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਨੇ ਬੀਤੇ ਦਿਨ ਰਾਸ਼ਟਰੀ ਯੁਵਕ ਦਿਵਸ ਨੂੰ ਮਨਾਉਦਿਆਂ ਮਹਾਨ ਸਮਾਜ ਸੁਧਾਰਕ ਅਤੇ ਚਿੰਤਕ ਸਵਾਮੀ ਵਿਵੇਕਾਨੰਦ ਦਾ 153ਵਾਂ ਜਨਮ ਦਿਵਸ ਮਨਾਇਆ। ਸੈਮੀਨਾਰ ਦਾ ਆਰੰਭ ਪੁਰਾਤਨ ਰੀਤਾਂ ਮੁਤਾਬਕ ਸਮਾਂ ਰੌਸ਼ਨ ਕਰਕੇ ਅਤੇ ਸਵਾਮੀ ਜੀ ਨੂੰ ਸਰਧਾਂਜਲੀ ਭੇਂਟ ਕਰਕੇ ਸ਼ੁਰੂ ਹੋਇਆ। ਸਫਾਈ ਵਿਭਾਗ ਦੇ ਕਰਮਚਾਰੀਆਂ ਵੱਲੋ ਨਾਰੀਅਲ ਭੇਂਟ ਕਰਕੇ ਆਏ ਹੋਏ ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾ ਦਾ ਸਵਾਗਤ ਕੀਤਾ ਗਿਆ।  ਵਿਵੇਕਾਨੰਦ ਕੇਂਦਰ ਕੰਨਿਆਕੁਮਾਰੀ ਦੇ ਕਨਵੀਨਰ ਦੀਦੀ ਅਲਕਾ ਗੌਰੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਵਿਭਾਗ ਦੇ ਮੁਖੀ ਪ੍ਰੋਫੈਸਰ ਵਿਨੈ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਰੋਂਜ ਮਰਾ ਦੀ ਜਿੰਦਗੀ ਵਿਚ ਸਵਾਮੀ ਜੀ ਦੀਆਂ ਸਿਖਿਆਵਾਂ ਨੂੰ ਅਪਣਾਉਣਾ ਚਾਹੀਦਾ ਹੈ। ਵੇਦਾਤਿਕ ਦਰਸ਼ਨ ਸ਼ਾਸਤਰ ਦੇ ਚਿੰਤਕ ਦੀਦੀ ਅਲਕਾ ਗੌਰੀ ਵੱਲੋ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਦੀਦੀ ਗੌਰੀ ਨੇ ਸਵਾਮੀ ਜੀ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਾਇਆ। ਉਹਨਾਂ ਨੇ ਕਿਹਾ ਕਿ ਸਵਾਮੀ ਜੀ ਦੇ ਅਨੁਸਾਰ ਆਪਣੇ ਆਪ ਵਿਚ ਵਿਸ਼ਵਾਸ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ ਹੀ ਮਹਾਨਤਾ ਦਾ ਰਾਜ ਹੈ। ਵਿਭਾਗ ਦੀ ਪੀ.ਐਚ.ਡੀ ਦੀ ਵਿਦਿਆਰਥਣ ਰਵਿੰਦਰ ਕੌਰ ਵੱਲੋ ਧੰਨਵਾਦੀ ਭਾਸ਼ਣ ਵਿਚ ਕਿਹਾ ਗਿਆ ਕਿ ਨੌਜਵਾਨ ਭਾਰਤ ਦਾ ਭਵਿੱਖ ਹਨ ਅਤੇ ਸਵਾਮੀ ਜੀ ਦੀਆਂ ਸਿਖਿਆਵਾਂ ਇਸ ਭਵਿੱਖ ਨੂੰ ਹੋਰ ਚੰਗਾ ਬਨਾਉਣ ਵਿਚ ਤਦਦਗਾਰ ਹਨ। ਇਸ ਮੌਕੇ ਭਾਸ਼ਣ ਪ੍ਰਤੀਯੋਗਤਾ ਚਿੱਤਰਕਲਾ ਰੰਗੋਲੀ ਦੀ ਪ੍ਰਤੀਯੋਗਤਾ ਵਿਚ ਜੇਤੂ ਵਿਦਿਆਰਥੀਆਂ ਨੂੰ ਮੁਖ ਮਹਿਮਾਨ ਵੱਲੋ ਇਨਾਮ ਦਿੱਤੇ ਗਏ। ਇਸ ਸਮਾਰੋਹ ਵਿਚ ਅਧਿਆਪਕ ਅਤੇ ਵਿਦਿਆਰਥੀਆ ਦੀ ਭਰਪੂਰ ਸ਼ਮੂਲੀਅਤ ਰਹੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply