Wednesday, July 3, 2024

ਸਰਦੀ ਰੁੱਤੇ ਹਰੀਕੇ ‘ਚ ਪਰਵਾਸੀ ਪੰਛੀਆਂ ਦੀ ਆਈ ਬਹਾਰ

PPN1401201614

ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ) – ਸਰਦੀ ਦੀ ਬਹਾਰ ਆਉਂਦਿਆਂ ਹੀ ਪਰਵਾਸੀ ਪੰਛੀ ਹਰ ਸਾਲ ਸਾਈਬੇਰੀਆ ਵਰਗੇ ਦੂਰ ਦਰਾਡੇ ਦੇ ਇਲਾਕਿਆਂ ਤੋਂ ਹਰੀਕੇ ਪੱਤਣ ਵ’ਲ ਪਰਵਾਸ ਕਰਦੇ ਹਨ। ਇਸ ਸਾਲ ਤਾਪਮਾਨ ਦੇ ਹਰ ਸਾਲ ਨਾਲੋਂ ੩ੁ੭ ਡਿਗਰੀ ਵੱਧ ਰਹਿਣ ਕਰਕੇ ਇਹ ਪਰਵਾਸੀ ਇਸ ਅਨੌਖੇ ਪੱਤਣ ਵ’ਲ ਦੇਰੀ ਨਾਲ ਆਏ ਹਨ ਫਿਰ ਵੀ ਦਿਸੰਬਰ ਦੇ ਅਖੀਰ ਦੇ ਵਿੱਚ ਵੰਨੁਸੁਵੰਨੇ ਪੰਛੀ ਜਿਵੇਂ ਕਿ ਮਲਾਰਡ, ਡਾਰਟਰ, ਕੂਟ, ਗੀਸ, ਮੂਰਹੈਨ, ਪਾਈਡ ਕਿੰਗਫੀਸ਼ਰ, ਹਿਰੋਨ, ਈਗਰੈਟ, ਸਟਿਲਟ ਅਤੇ ਕੌਮਨ ਗ’ਲ ਬਥੇਰੀ ਤਾਦਾਦ ਦੇ ਵਿਵਿੱਚ ਨਜਰ ਆਉਣੇ ਸ਼ੁਰੂ ਹੋ ਗਏ ਹਨ। ਕੋਰਮੋਰਾਂਟ ਅਤੇ ਸਪੂਨਬਿਲ ਦੀਆਂ ਡਾਰਾਂ ਇਸ ਪ’ਤਣ ਦੇ ੮੬ ਕਿਲੋਮੀਟਰ ਦੇ ਵਿਸ਼ਥਾਰ ਉੱਤੇ ਆਸਮਾਨ ਵਿੱਚ ਉਡਾਰੀ ਲਾਉਂਦੀਆਂ ਨਜਰ ਆਉਂਦੀਆਂ ਹਨ।ਪੰਛੀਆਂ ਦੇ ਇਲਾਵਾ ਹਰੀਕੇ ਵਿੱਚ ਧੁ’ਪ ਦਾ ਆਨੰਦ ਮਾਣਦਿਆਂ ਹੋਇਆਂ ਆਟਰ, ਜੰਗਲੀ ਸੂਰ, ਲੋਂਬੜੀਆਂ, ਹਿਹਨ ਅਤੇ ਹੋਰ ਜਾਨਵਰ ਵੀ ਪੰਜਾਬ ਦੇ ਇਸ ਅੰਤਰਰਾਸ਼ਟਰੀ ਰਾਮਸਰ ਸਥਾਨ ਵਿਵਿੱਚ ਨਜਰੀਂ ਪੈਂਦੇ ਹਨ। ਹ੍ਰਰੀਕੇ ਪੱਤਣ ਕੁੱਝ ਸਾਲ ਪਹਿਲੇ ਦੁਨਿਆਵੀ ਨਿਗ੍ਹਾ ਵਿਵਿੱਚ ਉਦੋਂ ਆਇਆ ਜਦੋਂ ਇਥੇ ਡਾਲਫਿਨ ਦਿਖਾਈ ਦੇਣੀ ਸ਼ੁਰੂ ਹੋਈ। ਵਰਲਡ ਵਾਈਡ ਫੰਡ ਫਾਰ ਨੇਚਰ, ਇੰਡੀਆ (ਪੰਜਾਬ) ਨੇ ਜੰਗਲ਼ੀ ਜੀਵ ਅਤੇ ਜੰਗਲਾਤ ਮਹਿਕਮੇ ਨਾਲ ਮਿਲ ਕੇ ਡਾਲਫਿਨ ਤੇ ਪੂਰਨ ਖੋਜ ਕੀਤੀ ਅਤੇ ਦੋ ਖੋਜੀਆਂ ਦੀ ਇੱਥੇ ਪੱਕੇ ਤੌਰ ਤੇ ਨਿਯੁਕਤੀ ਕੀਤੀ। ਪੰਜਾਬ ਦੇ ਤਿੰਨੇ ਦਰਿਆਵਾਂ ਦਾ ਮੁਕੰਮਲ ਮੁਆਇਨਾ ਕੀਤਾ ਗਿਆ ਅਤੇ ਲੋਕਾਂ ਨੂੰ ਡਾਲਫਿਨ ਤੋਂ ਇਲਾਵਾ ਬਾਕੀ ਜੀਵਾਂ ਦੀ ਸਾਂਭੁਸੰਭਾਲ ਬਾਰੇ ਵੀ ਜਾਗਰੂਕ ਕੀਤਾ ਗਿਆ। ਹਾਲ ਹੀ ਵਿੱਚ ਇਸ ਇਲਾਕੇ ਦੇ ਵਿੱਚ ਘੜਿਆਲ ਜੋ ਕਿ ਇ’ਕ ਮ’ਛੀ ਖਾਣ ਵਾਲਾ ਜੀਵ ਹੈ ਨੂੰ ਮੁੜ ਤੋਂ ਬਹਾਲ ਕਰਨ ਲਈ ਇ’ਕ ਸਰਵੇਖਣ ਵੀ ਕੀਤਾ ਗਿਆ ਹੈ।ਉਮੀਦ ਹੈ ਕਿ ਘੜਿਆਲ ੨੦੧੬ ਵਿੱਚ ਇਸ ਇਲਾਕੇ ਦੇ ਲੋਕਾਂ ਨੂੰ ਵੇਖਣ ਨੂੰ ਮਿਲੇਗਾ।ਵਰਲਡ ਵਾਈਡ ਫੰਡ ਫਾਰ ਨੇਚਰ, ਇੰਡੀਆ ਦੀ ਪੁਰਜੋਰ ਕੋਸ਼ਿਸ਼ ਹੁੰਦੀ ਹੈ ਕਿ ਵਾਤਾਵਰਨ ਅਤੇ ਜੀਵ ਸੰਭਾਲ ਬਾਰੇ ਆਮ ਜਨਤਾ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸੁਚੇਤ ਕੀਤਾ ਜਾਵੇ।ਇਸ ਟੀਚੇ ਨੂੰ ਮੁੱਖ ਰੱਖਦਿਆਂ ਵਰਲਡ ਵਾਈਡ ਫੰਡ ਫਾਰ ਨੇਚਰ ਵੱਲੋਂ ਸਕੂਲ਼ਾਂ ਅਤੇ ਕਾਲਜਾਂ ਦੇ ਵਿਦਿਆਂਰਥੀਆਂ ਨੂੰ ਇਹਨਾਂ ਪਰਵਾਸੀ ਪੰਛੀਆਂ ਅਤੇ ਕੁਦਰਤ ਦੇ ਇਹਨਾਂ ਮਨਭਾਵਕ ਦ੍ਰਿਸ਼ਾਂ ਨੂੰ ਦੇਖਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਉੱਥੇ ਬੱਚਿਆਂ ਦੇ ਵਿੱਦਿਅਕ ਟੂਰ ਲਿਜਾਏ ਜਾਂਦੇ ਹਨ।
ਵਰਲਡ ਵਾਈਡ ਫੰਡ ਫਾਰ ਨੇਚਰ, ਇੰਡੀਆ (ਪੰਜਾਬ) ਦੇ ਮੁਖੀ ਗੁਨਬੀਰ ਸਿੰਘ ਨੇ ਆਖਿਆ, ਹਰੀਕੇ ਪੱਤਣ ਕੁਦਰਤ ਦਾ ਇੱਕ ਅਜੂਬਾ ਹੈ ਜਿਹੜਾ ਮਨ’ੁਖਤਾ ਦੇ ਹਰ ਇਕ ਵਾਰ ਤੋਂ ਅਜੇ ਤ’ਕ ਬਚਿਆ ਹੋਇਆ ਹੈ। ਵੰਨੁਸੁਵੰਨੇ ਪੰਛੀਆਂ ਦੀ ਪਰਵਾਸ, ਜੰਗਲਾਤ ਦੀ ਹਰਿਆਲੀ, ਅਨੇਕ ਜਾਨਵਰਾਂ ਦੀ ਪੁਕਾਰ ਸਾਨੂੰ ਇਸ ਕੁਦਰਤੀ ਸੌਮੇ ਵੱਲ ਖਿੱਚ ਕੇ ਲੈ ਕੇ ਆਉਂਦੀ ਹੈ।ਇਹ ਸਾਡਾ ਕੁਦਰਤੀ ਵਿਰਸਾ ਹੈ ਇਸ ਨੂੰ ਧਰਮ ਦੀ ਆੜ੍ਹ ‘ਚ ਕਬਜਾ ਕਰਨ ਵਾਲੀਆਂ ਜਥੇਬੰਦੀਆਂ ਅਤੇ ਗੈਰਕਾਨੂਨੀ ਖੇਤੀਬਾੜੀ ਕਰਨ ਵਾਲਿਆਂ ਤੋਂ ਬਚਾਉਣਾ ਪਵੇਗਾ।ਇਸ ਪ’ਤਣ ਤੇ ਬਿਆਸ ਅਤੇ ਸਤਲੁਜ ਦਾ ਸੰਗਮ ਹੋਣ ਕਰਕੇ ਸਾਨੂੰ ਇਹਨਾਂ ਦੋਹਾਂ ਦਰਿਆਵਾਂ ਦੇ ਵਿੱਚ ਵਗਦੇ ਪ੍ਰਦੂਸ਼ਨ ਤੋਂ ਵੀ ਸੁਚੇਤ ਰਹਿਣਾ ਪਵੇਗਾ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply