ਅੰਮ੍ਰਿਤਸਰ, 14 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਲ ਇੰਡੀਆ ਸਰਵਿਸ਼ਜ ਪ੍ਰੀ-ਐਗਜ਼ਾਮੀਨੇਸ਼ਨਜ ਟ੍ਰੇਨਿੰਗ ਸੈਟਰ ਦੇ ਛੇ ਵਿਦਿਆਰਥੀਆਂ ਨੇ ਪੀ.ਸੀ.ਐਸ ਦੀ ਪੀ੍ਰਲੀਮਨਰੀ ਪ੍ਰੀਖਿਆ ਪਾਸ ਕਰ ਲਈ ਹੈ।ਇਸ ਸਬੰਧ ਵਿਚ ਜਾਣਕਾਰੀ ਦੇਦੇ ਹੋਏ ਸੈਂਟਰ ਦੀ ਡਾਇਰੈਕਟਰ ਪ੍ਰੋਫੈਸਰ ਸੁਧਾ ਜਤਿੰਦਰ ਨੇ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਉਨਾਂ੍ਹ ਵਿਚ ਚੜਤ ਸਿੰਘ, ਪਰਮਜੀਤ ਕੌਰ, ਸਤਿੰਦਰਰੂਪ ਸਿੰਘ, ਲਖਬੀਰ ਸਿਘ, ਰਵਿੰਦਰ ਸਿੰਘ ਅਤੇ ਡਾ. ਨਿਰਮਲ ਸਿੰਘ ਦੇ ਨਾਮ ਦਰਜ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆ ਪਾਸ ਕਰਨ ਵਾਲੇ ਸਾਰੇ ਵਿਦਿਆਰਥੀ ਅਨੁਸੂਚਿਤ ਜਾਤੀ ਕੈਟੇਗਰੀ ਨਾਲ ਸਬੰਧਤ ਹਨ।
Check Also
ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …