
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਾ: ਬਸੰਤ ਗਰਗ, ਆਈ.ਏ.ਐਸ, ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਬਠਿੰਡਾ ਅਤੇ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ, ਮੈਡਮ ਵੀਨਸ ਗਰਗ ਵੱਲੋ ਤਲਵੰਡੀ ਸਾਬੋ ਵਿਖੇ ਖ.ੁਲ੍ਹੀਆਂ ਥਾਵਾਂ ਤੇ ਬੈਠੇ 150 ਦੇ ਕਰੀਬ ਗਰੀਬ ਲੋੜਵੰਦ ਵਿਅਕਤੀਆਂ ਨੂੰ ਸਰਕਾਰੀ ਪ੍ਰਾਈਮਰੀ ਸਕੂਲ ਨੇੜੇ ਟੈਲੀਫੋਨ ਐਕਸਚੇਜ ਵਿਖੇ ਕੰਬਲ ਵੰਡੇ ਗਏ।ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਡਾ: ਬਸੰਤ ਗਰਗ, ਆਈ.ਏ.ਐਸ ਨੇ ਦੱਸਿਆ ਕਿ ਇਨ੍ਹੀ ਦਿਨੀ ਪੈ ਰਹੀ ਕੜਾਕੇ ਦੀ ਠੰਡ ਤੋ ਬਚਾਉਣ ਲਈ ਲੋੜਵੰਦਾਂ ਨੂੰ ਕੰਬਲ ਵੰਡੇ ਗਏ ਹਨ। ਇਸ ਪ੍ਰੋਗਰਾਮ ਵਿੱਚ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਤਲਵੰਡੀ ਸਾਬੋ ਦੇ ਮੈਬਰਾਂ (ਅਮ੍ਰਿਤਪਾਲ ਬਰਾੜ ਪ੍ਰਧਾਨ, ਗਗਨਦੀਪ ਹੈਪੀ ਜਨਰਲ ਸਕੱਤਰ, ਰਣਜੀਤ ਸਿੰਘ ਬਰਾੜ, ਕੁਲਦੀਪ ਸਿੰਘ, ਵਿਕਾਸ, ਅਰਸ਼ਦੀਪ ਸਿੰਘ ਅਤੇ ਵਕੀਲ ਸਿੰਘ) ਨੇ ਭਰਪੂਰ ਸਹਿਯੋਗ ਦਿੱਤਾ। ਡਾ: ਬਸੰਤ ਗਰਗ, ਆਈ.ਏ.ਐਸ, ਅਤੇ ਮੈਡਮ ਵੀਨਸ ਗਰਗ ਨੇ ਦੱਸਿਆ ਕਿ ਰੈਡ ਕਰਾਸ ਵੱਲੋ ਗੋਨਿਆਣਾ ਮੰਡੀ ਤੋ ਸ਼ੁਰੂ ਕੀਤੀ ਗਈ ਇਹ ਕੰਬਲ ਵੰਡਣ ਦੀ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰੱਖੀ ਜਾਵੇਗੀ। ਉਹਨਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਲੋੜਵੰਦਾਂ ਦੀ ਮੱਦਦ ਲਈ ਰੈਡ ਕਰਾਸ ਨੂੰ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ। ਸਕੱਤਰ ਰੈਡ ਕਰਾਸ ਕਰਨਲ ਵੀਰੇਦਰ ਕੁਮਾਰ (ਰਿਟਾ) ਨੇ ਮਾਲਵਾ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਮੈਂਬਰਾਂ ਵੱਲੋ ਇਸ ਮੁਹਿੰਮ ਵਿੱਚ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।
Punjab Post Daily Online Newspaper & Print Media