ਬੈਲਜੀਅਮ, 29 ਅਪ੍ਰੈਲ (ਹਰਚਰਨ ਸਿੰਘ ਢਿੱਲ੍ਹੋ)- 30 ਅਪ੍ਰੈਲ ਦਿਨ ਬੁੱਧਵਾਰ ਨੂੰ ਭਾਰਤ ਦੇ ਭਵਿੱਖ ਦਾ ਫੈਸਲਾ ਵੋਟ ਬਕਸਿਆਂ ਵਿਚ ਬੰਦ ਹੋਣ ਜਾ ਰਿਹਾ ਹੈ, ਆਪਸ ਵਿਚ ਮਿਲ ਕੇ ਦੇਸ਼ ਦੀ ਜਨਤਾ ਨੂੰ ਮੂਰਖ ਬਣਾ ਕੇ ਲੁੱਟਣ ਵਾਲੀਆਂ ਕਾਗਰਸ ਅਤੇ ਭਾਜਪਾ ਦੋਨੋ ਪਾਰਟੀਆਂ ਨੇ ਲੰਮਾਂ ਸਮਾ ਇਸ ਸੋਨੇ ਦੀ ਚਿੜੀ ਅਖਵਾਉਣ ਵਾਲੇ ਦੇਸ਼ ਨੂੰ ਅਪਾਹਜ ਜਿਹਾ ਬਣਾ ਦਿੱਤਾ ਹੈ, ਜੋ ਸਿਰਫ ਸਰਮਾਏਦਾਰਾਂ ਦੇ ਮੂੰਹ ਵੱਲ ਵੇਖਦਾ ਰਹੇ । ਆਪਣਾ ਹੱਕ ਇਹਨਾਂ ਸਰਮਾਏਦਾਰਾਂ ਦੇ ਹੱਥ ਦੇ ਕੇ ਆਪ ਆਟਾ ਦਾਲ ਮੰਗਣ ਲਈ ਤਰਸਦਾ ਰਹੇ। ਦੇਸ਼ ਦੀ ਜਨਤਾ ਭਾਵੇਂ ਸਮੇਂ ਦੇ ਹਾਕਮਾਂ ਤੋ ਡਰਦੀ ਹੋਈ ਆਪਣਾ ਮੂੰਹ ਨਹੀ ਖੋਲ ਰਹੀ ਪਰ, ਦੁੱਖੀ ਹੋਈ ਅਤੇ ਦਿਲ ਵਿਚ ਦਰਦ ਸਮੇਟੀ ਹੋਈ ਜਨਤਾ ਆਪਣਾ ਗੁੱਸਾ 30 ਅਪ੍ਰੈਲ ਨੂੰ ਜਾਹਿਰ ਕਰਕੇ ਝਾੜੂ ਨਾਲ ਐਸੀ ਸਫਾਈ ਕਰੇਗੀ ਕਿ ਗੰਦਗੀ ਦੁਬਾਰਾ ਬਦਬੋ ਨਾ ਖਿਲਾਰ ਸਕੇ। ਭਾਵੇ ਹਿੰਦੁਸਤਾਨ ਦੇ ਵਿਕਾਉ ਮੀਡੀਏ ਨੇ ਆਮ ਆਦਮੀ ਦੀ ਗੱਲ ਕਰਨੋ ਇਨਕਾਰੀ ਰਹਿ ਟਾਲਮਟੋਲ ਕਰ ਛਡਿਆ ਹੈ, ਪਰ ਸ਼ੋਸ਼ਲ ਮੀਡੀਏ ਅੱਗੇ ਕੋਈ ਪੇਸ਼ ਇਹਨਾਂ ਸਰਮਾਏਦਾਰ ਹਾਕਮਾਂ ਦੀ ਨਹੀ ਚੱਲੀ ਜਿਸ ਦਾ ਨਤੀਜਾ ਅੱਜ ਸਾਰੇ ਦੇਸ਼ ਵਿਦੇਸ਼ ਵਿਚ ਲੋਕ ਆਪੋ ਆਪਣੇ ਵਿਚਾਰ ਸ਼ੋਸ਼ਲ ਮੀਡੀਏ ਰਾਹੀ ਸਾਝੈ ਕਰ ਰਹੇ ਹਨ। ਅੱਜ ਜਿਥੇ ਵੀ ਇਕੱਠ ਹੁੰਦਾ ਹੈ ਭਾਰਤ ਦੇ ਭਵਿੱਖ ਨੂੰ ਬਦਲਣ ਦੀ ਗੱਲ ਚਲਦੀ ਹੈ । ਲੋਕ ਅੱਜ ਸ਼ਰੇਆਮ ਬਦਲਾਅ ਚਾਹੁੰਦੇ ਹਨ, ਸਦਾਮ ਹੁਸੈਨ, ਗੱਦਾਫੀ ਆਦਿ ਦੀਆਂ ਉਦਾਹਰਣਾ ਦਿੰਦੇ ਹਨ ਕਿ ਕਿਵੇ ਜਾਲਮਾਂ ਦੇ ਤਖਤੇ ਪਲਟਦੇ ਦੇਖੇ ਹਨ।ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਕੇ ਭਾਰਤ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਬਾਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਤਾ ਹਰ ਇੱਕ ਦੀ ਅਵਾਜ ਹੈ ਕਿ ਆਪੋ ਆਪਣੇ ਸਕੇ ਸਬੰਧੀਆਂ ਯਾਰਾਂ ਦੋਸਤਾਂ ਅਤੇ ਬਜੂਰਗਾਂ ਨੂੰ ਪੱਕੀ ਕਰ ਦਿਉ ਕਿ ਇਸ ਵਾਰੀ ਦੀ ਵੋਟ ਸਿਰਫ ਤੇ ਸਿਰਫ ‘ਆਮ ਆਦਮੀ ਪਾਰਟੀ’ ‘ਅਰਵਿੰਦ ਕੇਜਰੀਵਾਲ’ ਪਾਰਟੀ ਨੂੰ ਹੀ ਪਾਉਣੀ ਚਾਹੀਦੀ ਹੈ, ਗਰੀਬ ਜਨਤਾ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਇਨਸਾਫ ਦੇ ਸਕਦੀ ਹੈ ਅਤੇ ਜਿੰਦਗੀ ਦੀ ਹਰ ਜਰੂਰਤ ਪੂਰੀ ਕਰ ਸਕਦੇ ਹਨ।ਜਿਹੜੇ ਗੁਰੂ ਜੀ ਦੇ ਬੋਲ ਤੋੜ ਮਰੋੜ ਕੇ ਬੇਅਦਬੀ ਕਰਦੇ ਹਨ ਉਹ ਤੁਹਾਡੇ ਕਿਥੇ ਹੋ ਸਕਦੇ ਹਨ।