Saturday, April 20, 2024

ਹਲਕਾ ਉੱਤਰੀ ਵਿਚ ਹੋਣਗੇ ਸਾਰੇ ਪੋਲਿੰਗ ਸਟੇਸ਼ਨ ਮਾਡਲ

ਵਾਲੰਟੀਅਰ ਵੋਟਰਾਂ ਦਾ ਕਰਨਗੇ ਸਵਾਗਤ-ਵਧੀਕ ਡਿਪਟੀ ਕਮਿਸ਼ਨਰ ਸੱਭਰਵਾਲ

PPN290427

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)–  30 ਅਪ੍ਰੈਲ 2014 ਨੂੰ ਵੋਟਾਂ ਵਾਲੇ ਦਿਨ ਹਲਕਾ ਉੱਤਰੀ ਦੇ ਲੋਕਾਂ ਲਈ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਹਲਕਾ ਉੱਤਰੀ-15 ਦੇ ਏ.ਆਰ.ਓ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਸੁਯੋਗ ਅਗਵਾਈ ਹੇਠ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਗਏ ਹਨ।
ਹਲਕਾ ਉੱਤਰੀ-15ਦੇ ਸਮੂਹ ਪੋਲਿੰਗ ਬੂਥਾਂ ਨੂੰ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਇਨਾਂ ਪੋਲਿੰਗ ਸ਼ਟੇਸ਼ਨਾਂ ਵਿਚ ਵੋਟਰਾਂ ਦੇ ਸਵਾਗਤ ਲਈ ਰੈਡ ਕਾਰਪਟ ਵਿਛਾਈ ਗਈ ਹੈ ਅਤੇ ਸ਼ਮਿਆਨੇ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਦੇ ਬੈਠਣ ਦੀ ਸਹੂਲਤ ਤੋਂ ਇਲਾਵਾ ਪੀਣ ਵਾਲੇ ਪਾਣੀ ਦੇ ਯੋਗ ਉਪਰਾਲੇ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ ਅੰਦਰ ਕਮਰਿਆਂ ਦੀ ਸਾਫ਼-ਸਫ਼ਾਈ ਅਤੇ ਲਾਈਟਾਂ ਦੇ ਪੁਖਤਾ ਪ੍ਰਬੰਧ ਹਨ। ਐਨ.ਐਸ.ਐਸ ਅਤੇ ਐਨ.ਸੀ.ਸੀ ਦੇ ਵਾਲੰਟੀਅਰਾਂ ਵਲੋਂ ਵੋਟਰਾਂ ਦਾ ਸਵਾਗਤ ਕੀਤਾ ਜਾਵੇਗਾ ਅਤੇ ਲਾਈਨਾਂ ਵਿਚ ਲੱਗੇ ਵੋਟਰਾਂ ਨੂੰ ਓਥੇ ਹੀ ਪੀਣ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਵਾਲੰਟੀਅਰ ਵੋਟਰਾਂ ਦੇ ਬੈਜ ਵੀ ਲਗਾਉਣਗੇ, ਜਿਸ ਉਪਰ ਲਿਖਿਆ ਹੋਵੇਗਾ ਕਿ ਮੈ ਵੋਟ ਪਾਵਾਂਗਾ, ਮੇਰੀ ਵੋਟ ਮੇਰਾ ਭਵਿੱਖ ਆਦਿ।ਇਸ ਤੋਂ ਇਲਾਵਾ ਬੀ.ਐਲ.ਓਜ਼ ਵੀ ਮੋਜੂਦ ਹੋਣਗੇ । ਬਜ਼ੁਰਗਾਂ ਦਾ ਵਿਸ਼ੇਸ ਖਿਆਲ ਰੱਖਣ ਤੋਂ ਇਲਾਵਾ ਲੋੜਵੰਦਾਂ ਅਤੇ ਖਾਸਕਰਕੇ ਗਰਭਵਤੀ ਔਰਤਾਂ  ਲਈ ਵੀਲ ਚੇਅਰਾਂ ਦਾ ਬੰਦੋਬਸਤ ਕੀਤਾ ਗਿਆ ਹੈ। ਇਥੇ ਇਕ ਮੈਡੀਕਲ ਟੀਮ ਹੋਵੇਗੀ ਜੋ ਲੋੜ ਪੈਣ ਤੇ ਮੈਡੀਕਲ ਸਹਾਇਤਾ ਕਰੇਗੀ। ਹਰੇਕ ਪੋਲਿੰਗ ਸਟੇਸ਼ਨ ਦੇ ਬਾਹਰ ਸ਼ਾਈਨ ਬੋਰਡ ਤੇ ਫਲੈਕਸ ਬੋਰਡ ਲਗਾਏ ਗਏ ਹਨ। ਇਸ ਤੋ ਇਲਾਵਾ 4 ਪੋਲਿੰਗ ਬੂਥਾਂ ਵਿਚ ਏਅਰ ਕੰਡੀਸ਼ਨ ਲਗਾਏ ਗਏ ਹਨ।੨ ਪੋਲਿੰਗ ਬੂਥ ਮੈਡੀਕਲ ਕਾਲਜ ਤੇ 2 ਬੂਥ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਚ ਹਨ
ਸ੍ਰੀ ਸੱਭਰਵਾਲ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਜਿਨਾਂ ਮਾਵਾਂ ਦੇ ਨਾਲ ਬੱਚੇ ਹੋਣਗੇ ਉਨਾਂ ਬੱਚਿਆ ਲਈ ਪੋਲਿੰਗ ਸਟੇਸ਼ਨ ਦੇ ਇਕ ਸਾਈਡ ‘ਤੇ ਖੇਡਣ ਦੀ ਥਾਂ ਨਿਰਧਾਰਿਤ ਕੀਤੀ ਜਾਵੇਗੀ, ਜਿਸ ਵਿਚ ਬੱਚਿਆਂ ਦੇ ਖਿਡੌਣੇ, ਖਾਣ ਲਈ ਟੌਫੀਆਂ ਤੇ ਚਾਕਲੇਟ ਦਾ ਪ੍ਰਬੰਧ ਕੀਤਾ ਗਿਆ ਹੈ । ਉਨਾਂ ਅੱਗੇ ਦੱਸਿਆ ਕਿ ਪੋਲਿੰਗ ਸਟੇਸ਼ਨ ਅੰਦਰ ਲੋਕਾਂ ਦੀ ਸਹੂਲਤ ਲਈ ਪੀਣ ਲਈ ਪਾਣੀ, ਇੰਤਜ਼ਾਰ ਕਰਨ ਲਈ, ਖੇਡਣ ਲਈ ਅਤੇ ਹਰ ਪ੍ਰਕਾਰ ਦੀ ਸਹਾਇਤਾ ਲਈ ਵੱਖੋ ਵੱਖਰੇ ਡੈਸਕ ਸਥਾਪਿਤ ਕੀਤੇ ਗਏ ਹਨ। ਪੋਲਿੰਗ ਬੂਥਾਂ ਦੇ ਸਵਾਗਤੀ ਬੋਰਡ ਲਗਾਏ ਜਾਣਗੇ ਅਤੇ ਗੁਬਾਰੇ ਤੇ ਰੰਗੋਲੀ ਆਦਿ ਰਾਹੀ ਬੂਥਾਂ ਨੂੰ ਸ਼ਿਗਾਰਿਆ ਗਿਆ ਹੈ। ਉਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਸ ਤਰਾਂ ਦੇ ਇੰਤਜਾਮ ਕੀਤੇ ਜਾਣ ਪਿੱਛੇ ਇਕੋ ਇਕ ਇਹੀ ਮਕਸਦ ਹੈ ਕਿ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ। ਜ਼ਿਕਰਯੋਗ ਹੈ ਕਿ ਹਲਕਾ ਉੱਤਰੀ ਦੀਆਂ ਕੁੱਲ 65 ਲੋਕੇਸ਼ਨਾਂ ਤੇ 182 ਪੋਲਿੰਗ ਬੂਥ ਹਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply