
ਸੰਦੌੜ, 15 ਜਨਵਰੀ (ਹਰਮਿੰਦਰ ਸਿੰਘ ਭੱਟ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਅਗਵਾਈ ਹੇਠ ਕੈਂਸਰ ਪੀੜਤ ਮਰੀਜ਼ਾਂ ਲਈ ਸ਼ੁਰੂ ਕੀਤੇ ਗਏ ਕੈਂਸਰ ਪੀੜਤ ਸਹਾਇਤਾ ਫ਼ੰਡ ਤਹਿਤ ਹਲਕਾ ਜੋਗਾ ਤੋਂ ਐੱਸ. ਜੀ. ਪੀ. ਸੀ. ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦੇ ਵਿਸ਼ੇਸ਼ ਉੱਦਮ ਸਦਕਾ 550 ਕੈਂਸਰ ਦੇ ਪੀੜਤਾਂ ਨੂੰ ਲਗਭਗ 1 ਕਰੋੜ 20 ਲੱਖ ਦੀ ਰਾਸ਼ੀ ਦੇ ਚੈੱਕ ਵੰਡੇ ਜਾ ਚੁੱਕੇ ਹਨ। ਇਸੇ ਸੇਵਾ ਦੀ ਲੜੀ ਨੂੰ ਅਗਾਂਹ ਤੋਰਦੇ ਹੋਏ ਉਨ੍ਹਾਂ ਵੱਲੋਂ ਪਿੰਡ ਪਿੰਡ ਜਾ ਕੇ 4 ਕੈਂਸਰ ਪੀੜਤਾਂ ਬੀਬੀ ਸ਼ਿੰਦਰਪਾਲ ਕੌਰ, ਬੀਬੀ ਮਨਜੀਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਸਰੋਜ ਰਾਣੀ ਉਨ੍ਹਾਂ ਨੂੰ 20-20 ਹਜ਼ਾਰ ਰੁਪਏ ਦੇ ਕੈਂਸਰ ਪੀੜਤ ਸਹਾਇਤਾ ਫ਼ੰਡ ਦੇ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾ ਖ਼ਾਸਕਰ ਬੀਬੀ ਸਰੋਜ ਰਾਣੀ ਜੋ ਕਿ ਅਤਿ ਦੀ ਗ਼ਰੀਬੀ ਵਿਚ ਹਸਪਤਾਲ ਸਾਹਮਣੇ ਚਾਹ ਦੀ ਰੇੜੀ ਲਗਾ ਕੇ ਆਪਣੀ ਨਾਮੁਰਾਦ ਬਿਮਾਰੀ ਕੈਂਸਰ ਦੀ ਮਾਰ ਹੇਠ ਹੋਣ ਬਾਵਜੂਦ ਵੀ ਪਰਵਾਰ ਦਾ ਗੁਜ਼ਾਰਾ ਮੰਦੇ ਅਤੇ ਤਰਸਯੋਗ ਹਾਲਾਤਾਂ ਵਿਚ ਕਰ ਰਹੀ ਹੈ ਨੂੰ ਉਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਿਨ੍ਹਾਂ ਪਰਵਾਰਾਂ ਦੀ ਮਾਲੀ ਹਾਲਾਤ ਅਤਿ ਮੰਦਭਾਗੀ ਹੈ ਉਨ੍ਹਾਂ ਦੇ ਇਲਾਜ ਲਈ ਉਹ ਵਿਸ਼ੇਸ਼ ਤੌਰ ਤੇ ਆਪਣੇ ਪੱਧਰ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੋਂ ਹੋਰ ਵੀ ਯੋਗ ਸਹਾਇਤਾ ਦਿਵਾਉਣ ਦਾ ਯਤਨ ਕਰਨਗੇ। ਇਸ ਮੌਕੇ ਇਲਾਕੇ ਦੇ ਮੁਹਤਬਰ ਰਾਜਸੀ ਤੇ ਸਮਾਜਸੇਵੀ ਆਗੂ ਹਾਜ਼ਰ ਸਨ।
Punjab Post Daily Online Newspaper & Print Media