
ਬਠਿੰਡਾ, 15 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਿਹਤ ਵਿਭਾਗ ਦੇ ਡਾ: ਤੇਜਵੰਤ ਸਿੰਘ ਰੰਧਾਵਾ ਡਿਪਟੀ ਡਾਇਰੈਕਟਰ -ਕਮ- ਸਿਵਲ ਸਰਜਨ ਬਠਿੰਡਾ ਦੀ ਰਹਿਨਮਾਈ ਹੇਠ ਸਿਵਲ ਹਸਪਤਾਲ ਤੋਂ ਇੱਕ ਜਾਗਰੁਕਤਾ ਪਲਸ ਪੋਲੀਓ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਾ. ਐਸ. ਕੇ. ਰਾਜ ਕੁਮਾਰ ਸਹਾਇਕ ਸਿਵਲ ਸਰਜਨ ਬਠਿੰਡਾ ਵੱਲੋ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਡਾ. ਰਾਕੇਸ਼ ਗੋਇਲ ਜਿਲਾ ਟੀਕਾਕਰਣ ਅਫਸਰ ਬਠਿੰਡਾ ਨੇ ਇਸ ਮੌਕੇ ਦੱਸਿਆ ਕਿ ਜਿਲਾ ਬਠਿੰਡਾ ਵਿੱਚ 0 ਤੋਂ 5 ਸਾਲ ਦੀ ਉਮਰ ਦੇ 159592 ਬੱਚਿਆਂ ਨੂੰ 17 ਜਨਵਰੀ 2016, 18ਜਨਵਰੀ 2016 ਅਤੇ 19 ਜਨਵਰੀ 16 ਨੂੰ ਪੋਲੀਓ ਬੂੰਦਾ ਪਿਲਾਈਆ ਜਾਣਗੀਆਂ । ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ 697 ਬੂਥ 32 ਮੋਬਾਇਲ ਦੀਆਂ ਅਤੇ 37 ਟਰਾਂਜੈਂਟ ਟੀਮਾਂ ਦਾ ਗਠਨ ਕੀਤਾ ਗਿਆ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਇਹ ਨੋਬਲ ਕਾਰਜ ਹੈ ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ 17 ਜਨਵਰੀ 2016 ਨੂੰ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਆਪਣੇ ਨੇੜੇ ਦੇ ਬੂਥ ਤੇ ਲਿਜਾ ਕੇ ਪੋਲੀਓ ਦੀਆਂ ਦੋ ਬੂੰਦਾ ਜਰੂਰ ਪਿਲਾਈਏ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਹ ਬੂੰਦਾ ਪਿਲਾਈਆਂ ਹੋਣ ਤਾਂ ਵੀ 17 ਜਨਵਰੀ 2016 ਨੂੰ ਪੋਲੀਓ ਦੀਆਂ ਇਹ ਦੋ ਬੂੰਦਾ ਜਰੂਰ ਪਿਲਾਈਆਂ ਜਾਣ। ਇਸ ਰੈਲੀ ਵਿੱਚ 100 ਦੇ ਲੱਗਭਗ ਜੀ.ਐਨ.ਐਮ ਟ੍ਰੇਨਿੰਗ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਰੋਟੇਰੀਇੰਨ ਦੇਸ਼ ਰਾਜ ਗੋਇਲ ਪ੍ਰਧਾਨ ਰੋਟਰੀ ਕਲੱਬ ਬਠਿੰਡਾ ਕਂੈਪ, ਪ੍ਰਸ਼ੋਤਮ ਬਾਂਸਲ ਵਾਈਸ ਪ੍ਰਧਾਨ, ਰਜਿੰਦਰ ਜੈਨ ਪ੍ਰੋਜੈਕਟ ਚੇਅਰਮੈਨ, ਅਨੂਪ ਗਰਗ ਸੈਕਟਰੀ, ਸ਼੍ਰੀਮਤੀ ਸਵਰਨਜੀਤ ਕੌਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਅਧਿਆਪਕ ਜੀ.ਐਨ.ਐਮ. ਸਕੂਲ ਨੇ ਵੀ ਹਿੱਸਾ ਲਿਆ। ਰੌਟਰੀ ਕਲੱਬ ਬਠਿੰਡਾ ਵੱਲੋਂ ਬੱਚਿਆਂ ਨੂੰ ਰੀਫਰਿਸ਼ਮਂੈਟ ਵੀ ਦਿੱਤੀ ਗਈ।
Punjab Post Daily Online Newspaper & Print Media