Friday, March 27, 2026

ਫੋਟੋਗ੍ਰਾਫਰ ਕਲਾਰਾ ਗਰਸੀਆ ਨੇ ਪਿੰਗਲਵਾੜਾ ਵਿਖੇ ਦੋ ਰੋਜਾ ਫੋਟੋਗ੍ਰਾਫੀ ਕਾਰਜਸ਼ਾਲਾ ਲਾਈ

ਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ)- ਕਲਾਰਾ ਗਰਸੀਆ ਸਪੇਨ ਤੋਂ ਇੱਕ ਫੋਟੋਗ੍ਰਾਫਰ ਹੈ ਜੋ ਕਿ ਗਰੀਬ ਤੇ ਅਨਾਥ ਬੱਚਿਆਂ ਨਾਲ ਕੰਮ ਕਰਦੀ ਹੈ।ਬਰਮਾ ਤੇ ਨੇਪਾਲ ਵਿੱਚ ਕਾਰਜਸ਼ਾਲਾ ਖਤਮ ਕਰਕੇ ਉਹ 5 ਜਨਵਰੀ ਨੂੰ ਪਿੰਗਲਵਾੜੇ ਪਹੁੰਚੀ ਜਿਥੇ ਉਸ ਨੇ ਵੱਡੇ ਬੱਚਿਆਂ ਨੂੰ ਫੋਟੋਗ੍ਰਾਫੀ ਬਾਰੇ ਜਾਣਕਾਰੀ ਦਿੱਤੀ ‘ਤੇ ਛੋਟੇ ਬੱਚਿਆਂ ਲਈ ਦੋ ਕਾਰਜਸ਼ਾਲਾ ਕੀਤੀਆਂ। ਇਸ ਵਿੱਚ ਪਹਿਲੀ “ਫੋਟੋ ਰਾਹੀਂ ਖਿਆਲ” ‘ਤੇ ਦੂਸਰੀ “ਫੋਟੋ ਤੇ ਤਸਵੀਰਾਂ” ਬੱਚਿਆਂ ਲਈ ਬਹੁਤ ਹੀ ਰੋਚਕ ਰਹੀਆਂ।ਡਾ: ਇੰਦਰਜੀਤ ਕੌਰ, ਮੁੱਖ ਸੇਵਾਦਾਰ ਆਲ ਇੰਡੀਆ ਪਿੰਗਲਵਾੜਾ ਨੇਂ ਕਲਾਰਾ ਨੂੰ ਬਹੱਤ ਸਿਖਿਆਦਾਇਕ ਕਾਰਜਸ਼ਾਲਾ ਕਰਨ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ 31 ਜਨਵਰੀ ਨੂੰ ਪੰਜਾਬ ਦੇ ਗੂੰਗੇ ਬੋਲੇ ਬੱਚਿਆਂ ਲਈ ਸ਼ਤਰੰਜ ਦੀ ਪ੍ਰਤੀਯੋਗਤਾ ਬਾਰੇ ਵੀ ਜਾਣਕਾਰੀ ਦਿੱਤੀ ਜੋ ਕਿ ਪਿੰਗਲਵਾੜਾ ਵਿਖੇ ਅਯੋਜਿਤ ਕੀਤੀ ਜਾ ਰਹੀ ਹੈ।ਇਸ ਵਿੱਚ ਪਜਾਬ ਦੇ ਕੋਈ 40 ਬੱਚੇ ਭਾਗ ਲੈ ਰਹੇ ਹਨ।ਇਸ ਮੌਕੇ ਤੇ ਦਲਜੀਤ ਕੌਰ, ਪਿ੍ਰੰਸੀਪਲ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਸ੍ਰ: ਜੈ ਸਿੰਘ, ਪਿੰਗਲਵਾੜਾ ਮਾਨਾਂਵਾਲਾ ਪ੍ਰਬੰਧਕ, ਰਜਿੰਦਰ ਪਾਲ ਸਿੰਘ ਤੇ ਹੋਰ ਕਈ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply