Thursday, March 26, 2026

 ਮਿਊਂਸੀਪਲ ਸਾਲਿਡ ਵੇਸਟ ਦੇ ਪ੍ਰਬੰਧਨ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

PPN1501201630

ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਿਊਂਸੀਪਲ ਸਾਲਿਡ ਵੇਸਟ ਦੇ ਪ੍ਰਬੰਧਨ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵੱਲੋਂ ਟੌਕਸਿਕ ਲਿੰਕ, ਨਵੀਂ ਦਿੱਲੀ (ਐਨ.ਜੀ.ਓ) ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ।
ਇਸ ਮੌਕੇ ਵੱਖ-ਵੱਖ ਐਨ.ਜੀ.ਓ, ਪ੍ਰਦੂਸ਼ਣ ਕੰਟਰੋਲ ਕਮੇਟੀ, ਇਨਟੈਕ, ਸੰਘਰਸ਼ ਸਮਿਤੀ ਤੋਂ ਇਲਾਵਾ ਯੂਨੀਵਰਸਿਟੀ ਦੇ ਆਰਟੀਟੈਕਚਰ ਅਤੇ ਬੋਟਾਨੀਕਲ ਵਿਭਾਗ ਦੇ ਅਧਿਆਪਕਾਂ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਖੋਜਾਰਥੀ ਸ਼ਾਮਿਲ ਹੋਏ। ਇਸ ਸੈਮੀਨਾਰ ਦਾ ਉਦੇਸ਼ ਇਲੈਕਟ੍ਰੌਨਿਕ ਵੇਸਟ, ਇੰਡਸਟ੍ਰੀਅਲ, ਪਲਾਸਟਿਕ, ਬਾਇਓਮੈਡੀਕਲ, ਮਿਊਂਸੀਪਲ ਅਤੇ ਰੇਡੀਓਐਕਟਿਵ ਰਹਿੰਦ-ਖੂੰਹਦ ਅਤੇ ਕੂੜਾ-ਕਰਕਟ ਦੇ ਪ੍ਰਬੰਧਨ ਅਤੇ ਸੰਭਾਵਨਾਵਾਂ ਬਾਰੇ ਵਿਚਾਰ ਚਰਚਾ ਕਰਨੀ ਸੀ।
ਡਾਇਰੈਕਟਰ ਖੋਜ, ਡਾ. ਟੀ.ਐਸ ਬੇਨੀਪਾਲ ਨੇ ਇਸ ਸੈਮੀਨਾਰ ਦਾ ਉਦਘਾਟਨ ਕੀਤਾ। ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਹੈਲਥ ਆਫੀਸਰ, ਡਾ. ਰਾਜੂ ਚੌਹਾਨ ਨੇ ਅੰਮ੍ਰਿਤਸਰ ਦੇ ਸਾਲਿਡ ਵੇਸਟ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਟੌਕਸਿਕ ਲਿੰਕ ਦੇ ਐਸੋਸੀਏਟ ਡਾਇਰੈਕਟਰ, ਸ੍ਰੀ ਸਤੀਸ਼ ਸਿਨਹਾ ਨੇ ਮਿਊਂਸੀਪਲ ਵੇਸਟ ਦੇ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਵਿਸ਼ਵ ਪੱਧਰ ਦੇ ਉਪਰਾਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਅੱਜ ਰਹਿੰਦਖੂੰਹਦ ਤੋਂ ਆਧੁਨਿਕ ਤਕਨੀਕ ਜ਼ਰੀਏ ਵੱਖ-ਵੱਖ ਊਰਜਾ ਦੇ ਸਰੋਤ ਤੋਂ ਹੋਰ ਵਸਤਾਂ ਮੁੜ ਸਾਈਕਲਿੰਗ ਜ਼ਰੀਏ ਪੈਦਾ ਕੀਤੀਆਂ ਜਾ ਰਹੀਆਂ ਹਨ।
ਕਰਨਾਟਕਾ ਸਟੇਟ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਸ੍ਰੀ ਵੈਂਕਟੇਸ਼ ਸ਼ੇਖਰ ਨੇ ਕਰਨਾਟਕਾ ਰਾਜ ਵੱਲੋਂ ਇਸ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਦੇ ਕੋਆਰਡੀਨੇਟਰ, ਮਿਸ ਕਰਨਦੀਪ ਸੰਧੂ ਨੇ ਅੰਮ੍ਰਿਤਸਰ ਵਿਚ ਕੂੜਾ ਕਰਕਟ ਨੂੰ ਇਕੱਠਾ ਕਰਨ ਦੇ ਸਿਸਟਮ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ, ਸ੍ਰੀ ਗੋਪਾਲ ਕੁਮਾਰ ਜੌਹਰੀ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਮ ਨਾਗਰਿਕ ਨੂੰ ਕੂੜਾ ਕਰਕਟ ਅਤੇ ਹੋਰ ਵੇਸਟ ਦੀ ਚੰਗੀ ਵਰਤੋਂ ਲਈ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਹੀ ਵਰਤੋਂ ਨਾਲ ਨਾ ਸਿਰਫ ਗੰਦਗੀ ਦੂਰ ਹੁੁੰਦੀ ਹੈ ਸਗੋਂ ਊਰਜਾ ਦੇ ਸਰੋਤ ਵੀ ਪੈਦਾ ਹੁੰਦੇ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply