Thursday, March 26, 2026

ਈ ਆਮਦ ਵੀਜ਼ਾ ਹੇਠ ਸੈਲਾਨੀਆਂ ਦੀ ਆਮਦ ਵਿੱਚ 635.8 ਫੀਸਦ ਦਾ ਵਾਧਾ

ਨਵੀਂ ਦਿੱਲੀ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਦਸੰਬਰ ਮਹੀਨੇ ਦੌਰਾਨ ਸੈਲਾਨੀਆਂ ਦੀ ਆਮਦ ਵਿੱਚ 635.8 ਫੀਸਦ ਦਾ ਵਾਧਾ ਦਰਜ ਕੀਤਾ ਗਿਆ।ਇਸ ਮਹੀਨੇ ਦੌਰਾਨ 1 ਲੱਖ 3 ਹਜ਼ਾਰ 617 ਵਿਦੇਸ਼ੀ ਸੈਲਾਨੀ ਭਾਰਤ ਆਏ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹਨਾਂ ਦੀ ਗਿਣਤੀ 14 ਹਜ਼ਾਰ 83 ਸੀ ।27 ਨਵੰਬਰ 2014 ਨੂੰ ਈ-ਆਮਦ ਵੀਜ਼ਾ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ ਜੋ ਇਸ ਸਮੇਂ ਭਾਰਤ ਦੇ 16 ਹਵਾਈ ਅੱਡਿਆਂ ਤੇ 113 ਦੇਸ਼ਾਂ ਲਈ ਉਪਲਬੱਧ ਹੈ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply