Friday, July 5, 2024

ਪ੍ਰਧਾਨ ਮੰਤਰੀ ਨੇ ਦਿੱਤੇ ‘ਟਾਈਮਜ਼ ਨਾਓ’ ਅਮੇਜ਼ਿੰਗ ਇੰਡੀਅਨਜ਼ ਪੁਰਸਕਾਰ 2016

Modiਨਵੀਂ ਦਿੱਲੀ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਟਾਈਮਜ਼ ਨਾਓ’ ਅਮੇਜ਼ਿੰਗ ਇੰਡੀਅਨਜ਼ ਐਵਾਰਡਜ਼ 2016 (ਵਿਲੱਖਣ ਭਾਰਤੀ ਪੁਰਸਕਾਰ) ਪ੍ਰਦਾਨ ਕੀਤੇ। ਇਹ ਪੁਰਸਕਾਰ ਹਰ ਸਾਲ ਔਖੇ ਹਾਲਾਤ ਦੇ ਬਾਵਜੂਦ ਮਹਾਨ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਜਾਂਦੇ ਹਨ।ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਾਰ ‘ਚ ਮਹਾਨ ਪ੍ਰਾਪਤੀਆਂ ਕਰਨ ਵਾਲੀਆਂ ਜ਼ਿਆਦਾਤਰ ਹਸਤੀਆਂ ਨੂੰ ਨਿਜੀ ਔਕੜਾਂ ਜਾਂ ਔਖੇ ਹਾਲਾਤ ਵਿੱਚੋਂ ਲੰਘਣਾ ਹੀ ਪੈਂਦਾ ਹੈ; ਫਿਰ ਵੀ ਉਹ ਲੋਕ ਸਮਾਜ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਭਾਰਤੀ ਇਤਿਹਾਸ ਤੇ ਮਿਥਿਹਾਸ ਨੂੰ ਪ੍ਰਤੀਬਿੰਬਤ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਮਾਇਣ ਤੇ ਮਹਾਭਾਰਤ ਵਿੱਚੋਂ ਕਈ ਉਦਾਹਰਣਾਂ ਦਿੱਤੀਆਂ। ਉਨ੍ਹਾਂ ਪੰਜ ਪਿਆਰਿਆਂ ਦਾ ਵੀ ਜ਼ਿਕਰ ਕੀਤਾ ਅਤੇ ਬਹਾਦਰ ਮਰਾਠਾ ਜੋਧਿਆਂ ਦੀ ਗੱਲ ਵੀ ਕੀਤੀ, ਜੋ ਛਤਰਪਤੀ ਸ਼ਿਵਾਜੀ ਦੀ ਫ਼ੌਜ ਦਾ ਹਿੱਸਾ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੂੰ ਇਹ ਪੁਰਸਕਾਰ ਦਿੱਤੇ ਗਏ ਹਨ, ਉਨ੍ਹਾਂ ਦੇ ਜੀਵਨ ਦਾ ਸਫ਼ਰ ਉਸ ਹੀਰੇ ਵਾਂਗ ਰਿਹਾ ਹੈ; ਜਿਸ ਨੂੰ ਚਮਕ ਹਾਸਲ ਕਰਨ ਲਈ ਸਖ਼ਤ ਅਜ਼ਮਾਇਸ਼ਾਂ ਵਿਚੋਂ ਨਿਕਲਣਾ ਹੀ ਪੈਂਦਾ ਹੈ ਕਿਉਂਕਿ ਤਰਾਸ਼ੇ ਜਾਣ ਤੋਂ ਬਾਅਦ ਹੀ ਸਮੁੱਚਾ ਵਿਸ਼ਵ ਉਸ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ।।
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਵਿੱਚ ਅਜਿਹੇ ਲੋਕਾਂ ਦੇ ਗੁਣ ਵਧੇਰੇ ਗਾਏ ਜਾਂਦੇ ਰਹੇ ਹਨ, ਜਿਹੜੇ ਤਾਕਤਵਰ ਹੁੰਦੇ ਹਨ ਜਾਂ ਸੱਤਾਧਾਰੀ ਵਰਗ ਹੁੰਦਾ ਹੈ। ਜਿਹੜੇ ਵਿਅਕਤੀ ਸੰਘਰਸ਼ ਕਰਦੇ ਹਨ ਤੇ ਅਨੇਕਾਂ ਔਕੜਾਂ ਦੇ ਬਾਵਜੂਦ ਆਪਣੇ ਜੀਵਨ ਦੇ ਸ਼ਾਨਦਾਰ ਉਦੇਸ਼ ਚੁਣਦੇ ਹਨ ਜਾਂ ਸਮਾਜ ਦੀ ਸੱਚੀ ਸੇਵਾ ਕਰਦੇ ਹਨ; ਉਨ੍ਹਾਂ ਨੂੰ ਛੇਤੀ ਕਿਤੇ ਕੋਈ ਨਹੀਂ ਪੁੱਛਦਾ ਤੇ ਉਨ੍ਹਾਂ ਦੇ ਜਸ਼ਨ ਨਹੀਂ ਮਨਾਉਂਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਉਸ ਅਧਿਆਪਕ ਨੂੰ ਕੋਈ ਨਹੀਂ ਜਾਣਦਾ; ਜਿਸ ਨੇ ਹੋ ਸਕਦਾ ਹੈ ਕਿ ਹਜ਼ਾਰਾਂ ਨੌਜਵਾਨ ਬੱਚਿਆਂ ਨੂੰ ਪ੍ਰੇਰਿਤ ਕਰ ਕੇ ਸਮਾਜ ਦੇ ਜ਼ਿੰਮੇਵਾਰ ਮੈਂਬਰ ਬਣਾਇਆ ਹੋਵੇ ਪਰ ਉਸ ਅਧਿਆਪਕ ਦੇ ਮੁਕਾਬਲੇ ਇੱਕ ਜੂਨੀਅਰ ਸਿਆਸੀ ਆਗੂ ਵਧੇਰੇ ਨਾਮਣਾ ਖੱਟ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਾਰ ‘ਚ ਮਹਾਨ ਪ੍ਰਾਪਤੀਆਂ ਕਰਨ ਵਾਲੀਆਂ ਜ਼ਿਆਦਾਤਰ ਹਸਤੀਆਂ ਨੂੰ ਨਿਜੀ ਔਕੜਾਂ ਜਾਂ ਔਖੇ ਹਾਲਾਤ ਵਿੱਚੋਂ ਲੰਘਣਾ ਹੀ ਪੈਂਦਾ ਹੈ; ਫਿਰ ਵੀ ਉਹ ਲੋਕ ਸਮਾਜ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਭਾਰਤੀ ਇਤਿਹਾਸ ਤੇ ਮਿਥਿਹਾਸ ਨੂੰ ਪ੍ਰਤੀਬਿੰਬਤ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਮਾਇਣ ਤੇ ਮਹਾਭਾਰਤ ਵਿੱਚੋਂ ਕਈ ਉਦਾਹਰਣਾਂ ਦਿੱਤੀਆਂ। ਉਨ੍ਹਾਂ ਪੰਜ ਪਿਆਰਿਆਂ ਦਾ ਵੀ ਜ਼ਿਕਰ ਕੀਤਾ ਅਤੇ ਬਹਾਦਰ ਮਰਾਠਾ ਜੋਧਿਆਂ ਦੀ ਗੱਲ ਵੀ ਕੀਤੀ, ਜੋ ਛਤਰਪਤੀ ਸ਼ਿਵਾਜੀ ਦੀ ਫ਼ੌਜ ਦਾ ਹਿੱਸਾ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਟਾਈਮਜ਼ ਨਾਓ’ ਦਾ ਉਪਰਾਲਾ ਸ਼ਲਾਘਾਯੋਗ ਹੈ, ਜਿਸ ਨੇ ਅਜਿਹੀਆਂ ਸ਼ਖਸੀਅਤਾਂ ਨੂੰ ਵਿਸ਼ਵ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਰਸਕਾਰ ਜੇਤੂਆਂ ਦੇ ਕੰਮ ਹੋਰ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਨਗੇ। ਉਨ੍ਹਾਂ ਨੇ ਪੁਰਸਕਾਰ ਜੇਤੂਆਂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply