Friday, July 5, 2024

ਅਕਾਲੀ ਕੌਸਲਰਾਂ ਵਲੋਂ ਮੇਅਰ ਤੇ ਕਮਿਸ਼ਨਰ ਦਾ ਘਿਰਾਉ ਕਰਨ ਦੀ ਚੇਤਾਵਨੀ

ਸ੍ਰੀ ਦਰਬਾਰ ਸਾਹਿਬ ਦੀਆਂ ਸੜਕਾਂ ਜਾਣਬੁੱਝ ਕੇ ਨਾ ਬਨਾਉਣ ਲਾਇਆ ਦੋਸ਼

Manohar-Parrikarਅੰਮ੍ਰਿਤਸਰ, 15 ਜਨਵਰੀ (ਜਗਦੀਪ ਸਿੰਘ ਸੱਗੂ) – ਅਕਾਲੀ ਜਥਾ ਸ਼ਹਿਰੀ ਦੇ ਅਹੁਦੇਦਾਰਾਂ ਤੇ ਕੌਸਲਰਾਂ ਨੇ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ‘ਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆਂ ਉੇਨਾਂ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਹੈ।ਅੱਜ ਸ਼ਹਿਰੀ ਜਥੇ ਦੇ ਜਨਰਲ ਸਕੱਤਰ ਜਥੇਦਾਰ ਪੂਰਨ ਸਿੰਘ ਮੱਤੇਵਾਲ ਤੇ ਕੌਂਸਲਰ ਸੁਰਿੰਦਰ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਕੌਂਸਲਰ ਮਨਮੋਹਨ ਸਿੰਘ ਟੀਟੂ ਦੇ ਦਫਤਰ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਸਮੂਹ ਕੌਸਲਰਾਂ ਤੇ ਅਹੁਦੇਦਾਰਾਂ ਵਲੋਂ ਸ਼ਹਿਰ ਦੇ ਮੇਅਰ ਅਤੇ ਕਮਿਸ਼ਨਰ ਉੱਪਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸ਼ਹਿਰ ਦੇ ਸਮੂਹ ਅਕਾਲੀ ਕੌਲਸਰਾਂ ਵਲੋਂ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੀਆਂ ਸੜਕਾਂ ਦੀ ਖਸਤਾ ਹਾਲਤ ਸਬੰਧੀ ਜਾਣੂ ਕਰਵਾਇਆ ਗਿਆ ਸੀ, ਜਿਸ ‘ਤੇ ਸ: ਬਾਦਲ ਵਲੋਂ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ 3 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।ਪ੍ਰੰਤੂ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਵਲੋਂ ਜਿਥੇ ਜਾਣਬੁੱਝ ਕੇ ਇਨ੍ਹਾਂ ਸੜਕਾਂ ਦੇ ਕੰਮਾਂ ਵਿਚ ਅਣਦੇਖੀ ਕਰਦੇ ਹੋਏ ਬਿਨਾਂ ਮਤਲਬ ਦੇਰੀ ਕੀਤੀ ਜਾ ਰਹੀ ਹੈ, ਉਥੇ ਪੰਜਾਬ ਸਰਕਾਰ ਨੂੰ ਇਨ੍ਹਾਂ ਕੰਮਾਂ ਸਬੰਧੀ ਗਲਤ ਰਿਪੋਰਟ ਦੇ ਕੇ ਗੁੰਮਰਾਹ ਵੀ ਕੀਤਾ ਜਾ ਰਿਹਾ ਹੈ।ਮੀਟਿੰਗ ਦੌਰਾਨ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਮਿਸ਼ਨਰ ਤੇ ਮੇਅਰ ਵਲੋਂ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਦੇ ਇਲਾਕੇ ਦੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਤੁਰੰਤ ਚਾਲੂ ਨਾ ਕੀਤਾ ਤਾਂ ਅਕਾਲੀ ਜਥੇ ਵਲੋਂ ਇਨ੍ਹਾਂ ਦੇ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ।ਮਨਮੋਹਨ ਸਿੰਘ ਟੀਟੂ ਨੇ ਇਸ ਮੌਕੇ ਦੱਸਿਆ ਕਿ ਮੇਅਰ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਵਲੋਂ ਇਹ ਸਭ ਕੁਝ ਸ਼ਹਿਰ ਦੇ ਹੀ ਇਕ ਫਿਰਕੂ ਸੋਚ ਰੱਖਣ ਵਾਲੇ ਇਕ ਭਾਜਪਾ ਦੇ ਮੰਤਰੀ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਦੇ ਇਸ ਰਵੱਈਏ ਸਬੰਧੀ ਸ: ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਮਲਕੀਤ ਸਿੰਘ ਵੱਲਾ ਸਾਬਕਾ ਕੌਂਸਲਰ, ਭੁਪਿੰਦਰ ਸਿੰਘ ਰਾਹੀਂ ਕੌਂਸਲਰ, ਹਰਵਿੰਦਰ ਸਿੰਘ ਸੰਧੂ, ਕਸ਼ਮੀਰ ਸਿੰਘ ਸੋਹਲ, ਬਾਉ ਸ਼ਾਮ ਲਾਲ, ਜਤਿੰਦਰ ਸਿੰਘ ਘੂੰਮਣ ਕੌਂਸਲਰ, ਮੁਖਤਾਰ ਸਿੰਘ ਖਾਲਸਾ ਕੌਂਸਲਰ, ਮੁਖਤਿਆਰ ਸਿੰਘ ਸੁਲਤਾਨਵਿੰਡ ਕੌਂਸਲਰ, ਸਵਿੰਦਰ ਸਿੰਘ ਵਸੀਕਾ, ਪ੍ਰਭਜੀਤ ਮਹਿਤਾ, ਨਵਜੀਤ ਸਿੰਘ ਲੱਕੀ, ਰਜਿੰਦਰ ਸਿੰਘ ਬਿੱਟੂ ਆਦਿ ਆਗੂ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply