ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਆਪਣੇ ਆਖਰੀ ਵਰੇ ਦੇ ਕਾਰਜ ਕਾਲ ਦੌਰਾਨ ਭਾਰੀ ਗਿਣਤੀ ਵਿੱਖ ਅਸਾਮੀਆ ਦੀ ਭਰਤੀ ਦੀ ਗੱਲ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਨਾ ਦੇਕੇ ਬੇਰੁਜ਼ਗਾਰਾਂ ਨਾਲ ਧੱਕਾ ਕੀਤਾ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਨੇ ਕਾਹਨੂੰਵਾਨ ਰੋਡ ਤੇ ਕੀਤੀ ਗਈ ਬੇਰੂਜ਼ਗਾਰ ਟ੍ਰੇਨਿੰਗ ਪਾਸ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਮੀਟਿੰਗ ਦੌਰਾਨ ਕੀਤਾ ਹੈ, ਆਗੂਆਂ ਨੇ ਸਰਕਾਰ ਵਿਰੁਧ ਜਾਹਰ ਕੀਤੀ ਨਰਾਜ਼ਗੀ ਵਿਚ ਕਿਹਾ ਕਾਫੀ ਲੰਬੇ ਅਰਸੇ ਤੋ ਡਰਾਇੰਗ ਵਿਸ਼ੇ ਦੀਆਂ ਅਸਾਮੀਆਂ ਨਹੀਂ ਭਰੀਆਂ ਗਈਆਂ। ਅੱਜ ਦੇ ਟੈਕਨੀਕਲ ਯੁੱਗ ਵਿੱਚ ਡਰਾਇੰਗ ਵਿਸ਼ੇ ਆਪਣੀ ਹੀ ਵੱਖਰੀ ਪਛਾਣ ਹੈ ਕਿਊ ਕਿ ਟੈਕਨੀਕਲ ਵਿਸੇ ਦੀ ਯੋਗ ਪੜਾਈ ਤੇ ਅਗਵਾਈ ਸਦਕਾ ਹੀ ਇੰਜੀਅਰਰਿੰਗ ਵਰਗੇ ਵਿਸ਼ਿਆਂ ਦੀ ਪੜਾਂਈ ਕੀਤੀ ਜਾ ਸਕਦੀ ਹੈ।ਇਸ ਵਾਸਤੇ ਸਰਕਾਰ ਪਾਸੋ ਪੁਰਜੋਰ ਮੰਗ ਕੀਤੀ ਕਿ ਡਰਾਇੰਗ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤੀ ਜਾ ਸਕੇ, ਇਸ ਮੀਟਿਗ ਦੌਰਾਨ ਬਿਕਰਮ ਸਿੰਘ ਤੋ ਇਲਾਵਾ, ਹਰਮਨ ਵਾਹਲਾ, ਨਿਰਵੈਰ ਸਿੰਘ ਰੰਧਾਵਾ, ਨਾਰੇਸ਼ ਕੁਮਾਰ, ਗੁਰਿੰਦਰਪਾਲ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਭਾਰੀ ਗਿਣਤੀ ਵਿੱਚ ਬੇਰੁਜ਼ਗਾਰ ਡਰਾਇੰਗ ਅਧਿਆਪਕ ਹਾਜ਼ਰ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media