Thursday, September 24, 2026

ਆਰਟ ਐਂਡ ਕਰਾਫਟਰ ਟ੍ਰੇਨਿੰਗ ਪਾ੍ਰਪਤ ਅਧਿਆਪਕਾ ਵੀ ਖੋਲ ਸਕਦੇ ਨੇ ਸਰਕਾਰ ਮੋਰਚਾ

PPN1601201606ਬਟਾਲਾ, 16 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਆਪਣੇ ਆਖਰੀ ਵਰੇ ਦੇ ਕਾਰਜ ਕਾਲ ਦੌਰਾਨ ਭਾਰੀ ਗਿਣਤੀ ਵਿੱਖ ਅਸਾਮੀਆ ਦੀ ਭਰਤੀ ਦੀ ਗੱਲ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਨਾ ਦੇਕੇ ਬੇਰੁਜ਼ਗਾਰਾਂ ਨਾਲ ਧੱਕਾ ਕੀਤਾ ਹੈ।ਇਹਨਾ ਸਬਦਾਂ ਦਾ ਪ੍ਰਗਟਾਵਾ ਬਿਕਰਮ ਸਿੰਘ ਨੇ ਕਾਹਨੂੰਵਾਨ ਰੋਡ ਤੇ ਕੀਤੀ ਗਈ ਬੇਰੂਜ਼ਗਾਰ ਟ੍ਰੇਨਿੰਗ ਪਾਸ ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਮੀਟਿੰਗ ਦੌਰਾਨ ਕੀਤਾ ਹੈ, ਆਗੂਆਂ ਨੇ ਸਰਕਾਰ ਵਿਰੁਧ ਜਾਹਰ ਕੀਤੀ ਨਰਾਜ਼ਗੀ ਵਿਚ ਕਿਹਾ ਕਾਫੀ ਲੰਬੇ ਅਰਸੇ ਤੋ ਡਰਾਇੰਗ ਵਿਸ਼ੇ ਦੀਆਂ ਅਸਾਮੀਆਂ ਨਹੀਂ ਭਰੀਆਂ ਗਈਆਂ। ਅੱਜ ਦੇ ਟੈਕਨੀਕਲ ਯੁੱਗ ਵਿੱਚ ਡਰਾਇੰਗ ਵਿਸ਼ੇ ਆਪਣੀ ਹੀ ਵੱਖਰੀ ਪਛਾਣ ਹੈ ਕਿਊ ਕਿ ਟੈਕਨੀਕਲ ਵਿਸੇ ਦੀ ਯੋਗ ਪੜਾਈ ਤੇ ਅਗਵਾਈ ਸਦਕਾ ਹੀ ਇੰਜੀਅਰਰਿੰਗ ਵਰਗੇ ਵਿਸ਼ਿਆਂ ਦੀ ਪੜਾਂਈ ਕੀਤੀ ਜਾ ਸਕਦੀ ਹੈ।ਇਸ ਵਾਸਤੇ ਸਰਕਾਰ ਪਾਸੋ ਪੁਰਜੋਰ ਮੰਗ ਕੀਤੀ ਕਿ ਡਰਾਇੰਗ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤੀ ਜਾ ਸਕੇ, ਇਸ ਮੀਟਿਗ ਦੌਰਾਨ ਬਿਕਰਮ ਸਿੰਘ ਤੋ ਇਲਾਵਾ, ਹਰਮਨ ਵਾਹਲਾ, ਨਿਰਵੈਰ ਸਿੰਘ ਰੰਧਾਵਾ, ਨਾਰੇਸ਼ ਕੁਮਾਰ, ਗੁਰਿੰਦਰਪਾਲ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਭਾਰੀ ਗਿਣਤੀ ਵਿੱਚ ਬੇਰੁਜ਼ਗਾਰ ਡਰਾਇੰਗ ਅਧਿਆਪਕ ਹਾਜ਼ਰ ਸਨ।

Check Also

ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …

Leave a Reply