ਬਠਿੰਡਾ, 16 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ ) – ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਬੈਂਕ ਆਫ਼ ਕਾਮਰਸ ਵੱਲੋਂ 27 ਵਾਂ ਸੜਕ ਸੁਰੱਖਿਆ ਸਪਤਾਹ ਮਨਾਉਣ ਤਹਿਤ ਗੋਨਿਆਣਾ ਬਰਾਂਚ ਵੱਲੋਂ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ਼ ਚੁੱਘੇ ਕਲਾਂ ਵਿਖੇ ਸੜਕ ਸੁਰੱਖਿਆ ਸੰਬੰਧੀ ਲੇਖ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਸਕੂਲ ਦੇ 31 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰਤੀਯੋਗਤਾ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਬੈਂਕ ਵੱਲੋਂ ਸਨਮਾਨ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਰਾਂਚ ਮੈਨੇਜਰ ਜੋਗਿੰਦਰ ਸਿੰਘ ਨੇ ਸੜਕ ਸੁਰਖਿਆ ਸੰਬੰਧੀ ਨਿਯਮਾਂ , ਬਚਾਉ ਦੇ ਢੰਗ ਅਤੇ ਇਸ ਨਾਲ ਜੁੜੇ ਵੱਖ-ਵੱਖ ਮੁੱਦਿਆ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ।ਇਸ ਸਮਾਰੋਹ ਸਮੇਂ ਸਕੂਲ ਪ੍ਰਿੰਸੀਪਲ ਦੇ ਮੁੱਖ ਅਧਿਆਪਕਾ ਮੰਜੂ ਬਾਲਾ, ਹਰਪਾਲ ਸਿੰਘ, ਜਨਕ ਰਾਜ, ਹਰਪ੍ਰੀਤ ਕੌਰ, ਗੁਰਮੇਲ ਸਿੰਘ ਅਤੇ ਬੈਂਕ ਅਫਸਰ ਹੀਰਾ ਸਿੰਘ ਆਦਿ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਨੇ ਬੈਂਕ ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਸੜਕ ਸੁਰੱਖਿਆਂ ਸੰਬੰਧੀ ਜਾਗਰੂਕਤਾ ਆਵੇਗੀ।
Check Also
ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …
Punjab Post Daily Online Newspaper & Print Media