ਜੰਡਿਆਲਾ ਗੁਰੁ (ਹਰਿੰਦਰ ਪਾਲ ਸਿੰਘ) ਐਸ.ਐਸ.ਪੀ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਹੁਕਮਾਂ ਅਨੁਸਾਰ ਟਰੈਫਿਕ ਪੁਲਿਸ ਵੱਲੋਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ 10 ਤੋ 16 ਜਨਵਰੀ ਤੱਕ ਮਨਾਇਆ ਗਿਆ, ਜੋ ਅੱਜ ਸੁਵਿਧਾ ਸੈਂਟਰ ਜੰਡਿਆਲਾ ਗੁਰੂ ਅਤੇ ਥਾਣਾ ਜੰਡਿਆਲਾ ਗੁਰੂ ਵਿਖੇ ਸੰਪਨ ਹੋਇਆ। ਡੀ.ਐਸ.ਪੀ ਜੰਡਿਆਲਾ ਭਗਵੰਤ ਸਿੰਘ ਨੇ ਆਪਣੇ ਅਧੀਨ ਕਰਮਚਾਰੀਆਂ ਨੂੰ ਰੂਲ ਐਂਡ ਰੈਗੂਲੇਸ਼ਨ 1989 ਐਕਟ ਬਾਰੇ ਜਾਣਕਾਰੀ ਦਿੱਤੀ ਅਤੇ ਸੜਕੀ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ।ਸੁਵਿਧਾ ਸੈਂਟਰ ਦੇ ਇੰਚਾਰਜ ਇੰਸਪੈਕਟਰ ਕਮਲੇਸ਼ ਚੰਦ ਨੇ ਲੋਕਾਂ ਨੂੰ ਸੁਵਿਧਾ ਸੈਂਟਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਤੋ ਜਾਣੂ ਕਰਵਾਇਆ ਅਤੇ ਵੱਧ ਤੋ ਵੱਧ ਲੋਕਾਂ ਨੂੰ ਇਸ ਤੋ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਸਰਬੱਤ ਦਾ ਭਲਾ ਐਜੂਕੇਸ਼ਨ ਅਤੇ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾ: ਸੁਕਰਾਜ ਸਿੰਘ ਸੋਹਲ ਨੇ ਲੋਕਾਂ ਨੂੰ ਬੁਰੇ ਕੰਮ ਛੱਡ ਕੇ ਵਧੀਆਂ ਇਨਸਾਨ ਬਨਣ ਲਈ ਪ੍ਰੇਰਿਤ ਕੀਤਾ ਅਤੇ ਗੁਰੂਆ ਦੀਆਂ ਸਿਖਿਆਵਾਂ ਤੇ ਚੱਲਣ ਲਈ ਅਪੀਲ ਕੀਤੀ।ਟਰੈਫਿਕ ਐਜੂਕੇਸ਼ਨ ਸੈਲ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਪ੍ਰਭਦਿਆਲ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ।ਉਹਨਾ ਦੱਸਿਆ ਕਿ ਇਸ ਰਾਸਟਰੀ ਸੁਰੱਖਿਆ ਹਫਤੇ ਦੋਰਾਨ ਉਹਨਾ ਜਿਲੇ ਦੇ ਵੱਖ ਵੱਖ ਸਕੂਲਾਂ,ਕਾਲਜਾਂ,ਟੈਕਸੀ ਸਟੈਡਾਂ,ਟਰਾਂਸਪੋਰਟਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਜਾ ਕੇ ਲੋਕਾਂ ਨੁੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਇਆ ਹੈ।ਉਹਨਾ ਕਿਹਾ ਵੱਧ ਤੋ ਵੱਧ ਲੋਕਾਂ ਨੁੰ ਟਰੈਫਿਕ ਨਿਯਮਾ ਤੋ ਜਾਣੂ ਕਰਵਾਉਣ ਦਾ ਸਾਡਾ ਮਕਸਦ ਹੈ ਤਾਂ ਜੋ ਰੋਜਾਨਾ ਸੜਕਾਂ ਤੇ ਹੋਣ ਵਾਲੇ ਐਕਸੀਡੈਂਟਾਂ ਤੋ ਬਚਿਆ ਜਾ ਸਕੇ ਅਤੇ ਲੋਕਾਂ ਦੀਆ ਕੀਮਤੀ ਜਾਨਾਂ ਬਚਾਈਆਂ ਜਾ ਸਕਣ।ਉਹਨਾ ਸੜਕ ਤੇ ਟੂ-ਵਹੀਲਰ ਚਲਾਉਦੇ ਸਮੇ ਸਿਰ ਤੇ ਪੱਗੜੀ ਜਾਂ ਹੈਲਮਟ ਪਾਉਣ ਅਤੇ ਚਾਰ ਪਹੀਆ ਵਾਹਨ ਚਲਾਉਦੇ ਸਮੇ ਸੀਟ ਬੈਲਟ ਲਾਉਣ ਤੇ ਜੋਰ ਦਿੱਤਾ ਅਤੇ ਕੋਈ ਵੀ ਵਾਹਨ ਚਲਾਉਦੇ ਸਮੇ ਮੋਬਾਇਲ ਫੋਨ ਦੀ ਵਰਤੋ ਨਾਂ ਕਰਨ ਲਈ ਪ੍ਰੇਰਿਤ ਕੀਤਾ।ਇਸ ਤੋ ਇਲਾਵਾ ਉਹਨਾ ਵੱਖ ਵੱਖ ਵਾਹਨਾ ਦੀ ਸਪੀਡ ਲਿਮਟ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਦੱਸਿਆ ਕਿ ਕਿੰਨੀ ਸਪੀਡ ਤੇ ਗੱਡੀ ਜਾ ਰਹੀ ਹੋਵੇ ਤਾਂ ਉਸ ਦੀ ਬਰੇਕ ਮਾਰਨ ਤੇ ਉਹ ਕਿਂਮੇ ਗਜ ਅੱਗੇ ਜਾ ਕੇ ਰੁਕਦੀ ਹੈ।ਪ੍ਰਭਦਿਆਲ ਸਿੰਘ ਨੇ ਪ੍ਰੈਸ ਮੈਬਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਅਸੀ ਸਕੂਲਾਂ ਵਿੱਚ ਬੱਚਿਆਂ ਦੇ ਟਰੈਫਿਕ ਸਬੰਧੀ ਪੇਟਿੰਗ ਮੁਕਾਬਲੇ, ਕੁਇਜ਼ ਮੁਕਾਬਲੇ ਵੀ ਕਰਵਾਏ ਹਨ।ਇਸ ਮੌਕੇ ਨਗਰ ਕੌਂਸਲ ਦੇ ਵਾਇਸ ਪ੍ਰਧਾਨ ਸੰਨੀ ਸ਼ਰਮਾ, ਐਸ.ਐਚ.ਓ ਜੰਡਿਆਲਾ ਗੁਰੁ ਦਵਿੰਦਰ ਸਿੰਘ ਬਾਜਵਾ, ਚੌਕੀ ਇੰਚਾਰਜ ਹਰਜੀਤ ਸਿੰਘ ਅਮਨ ਢੋਟ, ਭਾਜਪਾ ਮਹਿਲਾ ਵਿੰਗ ਦੀ ਸ਼ੀਲਾ ਸ਼ਰਮਾ, ਲਖਬੀਰ ਕੌਰ, ਮੁੱਖ ਮੁਨਸ਼ੀ ਤਰਸੇਮ ਸਿੰਘ, ਏ.ਐਸ.ਆਈ ਸਤਬੀਰ ਸਿੰਘ, ਹੈਡਕਾਂਟੇਬਲ ਇੰਦਰਮੋਹਣ ਸਿੰਘ ਤੇ ਰਣਜੀਤ ਸਿੰਘ, ਬਾਪੂ ਰਾਮ ਸਿੰਘ, ਜੀਵਨ ਜੋਤੀ, ਗੁਰਬਿੰਦਰ ਸਿੰਘ, ਸੂਬਾ ਸਿੰਘ, ਸਿਕੰਦਰ ਮਾਨ, ਅਵਤਾਰ ੁਿਸੰਘ ਟੱਕਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media