
ਬਟਾਲਾ, 21 ਜਨਵਰੀ (ਨਰਿੰਦਰ ਸਿੰਘ ਬਰਨਾਲ)- ਵਿਸ਼ਵ ਭਰ ਦੀਆਂ ਲਾਇੰਨਜ਼ ਕਲੱਬਾਂ ਵੀ ਸਮਾਜ ਦੇ ਭਲੇ ਹੀ ਸਮੇ ਸਮੇ ਤੇ ਖੂਨ ਦਾ ਕੈਂਪ, ਗਰੀਬਾਂ ਵਾਸਤੇ ਭੋਜਨ, ਅੱਖਾਂ ਦੇ ਅਪਰੇਸ਼ਨ, ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਾਸਤੇ ਦਰੱਖਤਾਂ ਲਗਾਉਣੇ, ਵਿਦਿਆਰਥੀਆਂ ਦੀ ਭਲਾਈ ਵਾਸਤੇ ਕੰਮ ਕਰਨੇ, ਸਕੂਲਾਂ ਦੇ ਹੋਰ ਇਕੱਠ ਵਾਲੀਆਂ ਜਗਾ ਤੇ ਵਾਟਰ ਸ਼ੁੱਧ ਕਰਨ ਦਾ ਇੰਤਜਾਮ ਕਰਨਾ ਆਦਿ ਕੰਮ ਆਮ ਹੀ ਵੇਖੇ ਜਾ ਸਕਦੇ ਹਨ। ਭਾਰਤ ਵਿੱਚ ਡ੍ਰਿਸਟਿਕ ਆਪਣੇ ਉਸਾਰੂ ਕੰਮਾ ਕਰਕੇ ਜਾਣਿਆਂ ਜਾਦਾ ਹੈ, ਮੁਸਕਾਨ ਕਲੱਬ ਬਟਾਲਾ ਲਾਇੰਨਜ਼ ਵੀ 321-ਡੀ ਦੀ ਇਕ ਇਕਾਈ ਜਿਹੜੀ ਬਟਾਂਲਾ ਸ਼ਹਿਰ ਅੰਦਰ ਸਮਾਜ ਦੇ ਭਲੇ ਦੇ ਕਾਰਜ਼ ਕਰਕੇ ਜਾਣ ਤੇ ਫੈਮਲੀ ਕਲੱਬ ਵੱਜੋ ਜਾਣਿਆਂ ਜਾਦਾ ਹੈ। ਕਲੱਬ ਦੇ ਤਾਜਪੋਸ਼ੀ ਸਮਾਗਮ ਦੌਰਾਨ ਕਲੱਬ ਦੇ ਅਹੁਦੇਦਾਰਾਂ ਵੱਲੋ ਕਲੱਬ ਵਿਖੇ ਹਾਜਰ ਬੱਚਿਆਂ ਪੈਨ ਤੇ ਹੋਰ ਲਿਖਣ ਸਮੱਗਰੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਲਾਇੰਨ ਡਾ ਰਣਜੀਤ ਸਿੰਘ,ਜੋਨ ਚੇਅਰਮੈਨ ਲਾਇੰਨ ਭਾਰਤ ਭੂਸ਼ਨ,ਲਾਇੰਨ ਹਰਭਜਨ ਸਿੰਘ ਸੇਖੋਂ, ਲਾਇੰਨ ਅਮਰਦੀਪ ਸਿੰਘ ਸੈਣੀ, ਲਾਇੰਨ ਲਖਵਿੰਦਰ ਸਿੰਘ ਢਿਲੋ, ਲਾਇੰਨ ਬਰਿੰਦਰ ਸਿੰਘ, ਲਾਇੰਨ ਬਖਸ਼ਿੰਦਰ ਸਿਘ, ਲਾਇੰਨ ਗੁਰਪ੍ਰਤਾਪ ਸਿੰਘ, ਲਾਇੰਨ ਬਲਦੇਵ ਸਿੰਘ ਬੁੱਟਰ, ਲਾਇੰਨ ਸੁਖਦੇਵ ਸਿੰਘ, ਲਾਇੰਨ ਦਵਿੰਦਰ ਸਿੰਘ ਕਾਹਲੋਂ,ਜਸਵਿੰਦਰ ਸਿੰਘ, ਅਜਮੇਰ ਸਿੰਘ ਆਦਿ ਲਾਇੰਨ ਮੈਬਰ ਪਹੁੰਚੇ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media