Wednesday, June 24, 2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯੂਥ ਕਨਵੈਨਸ਼ਨ ਮੌਕੇ ਤੀਜੀ ਵਾਰ ਜਿੱਤਿਆਂ ਬੈਸਟ ਕਾਲਜ ਐਵਾਰਡ

PPN2101201606

ਬਠਿੰਡਾ, 21 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰੋਗਰਾਮ ਕੋਆਰਡੀਨੇਟਰ ਐਨ ਐਸ ਐਸ ਡਾ ਪਰਮਵੀਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਪੰਜਵੀਂ ਯੂਥ ਕਨਵੈਨਸ਼ਨ ਮੌਕੇ ਐਸ ਐਸ ਡੀ ਗਰਲਜ਼ ਕਾਲਜ ਦੇ ਐਨ ਐਸ ਐਸ ਯੂਨਿਟਾਂ ਦੀਆਂ ਸਮਾਜ ਪ੍ਰਤੀ ਗਤੀਵਿਧੀਆਂ ਨੂੰ ਦੇਖਦੇ ਹੋਏ ਸ਼ਲਾਘਾ ਵਜੋਂ ਤੀਜੀ ਵਾਰ ਐਸ ਐਸ ਡੀ ਕਾਲਜ਼ ਨੂੰ ਵੈਸਟ ਕਾਲਜ ਐਵਾਰਡ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਨੇ ਪ੍ਰਿੰਸੀਪਲ ਤਾਂਘੀ ਨੂੰ ਪ੍ਰਸੰਸ਼ਾ ਪੱਤਰ ਅਤੇ ਟਰਾਫੀ ਦੇ ਕੇ ਸਨਮਾਨਿਆ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਕੱਲ 226 ਕਾਲਜਾਂ ਵਿਚੋਂ ਜਿਨ੍ਹਾਂ ਵਿਚ ਐਨ ਐਸ ਐਸ ਯੂਨਿਟਾਂ ਚੱਲ ਰਹੀਆਂ ਹਨ, ਕੇਵਲ ਪੰਜ ਕਾਲਜਾਂ ਨੇ ਵੈਸਟ ਕਾਲਜ ਐਵਾਰਡ ਪ੍ਰਾਪਤ ਕੀਤਾ ਹੈ। ਜਿਸ ਵਿਚੋ ਐਸ ਐਸ ਡੀ ਗਰਲਜ਼ ਕਾਲਜ ਬਠਿੰਡਾ ਇਕ ਹੈ। ਐਨ ਐਸ ਐਸ ਯੂਨਿਟਾਂ ਵਲੋਂ ਕਰਵਾਈਆਂ ਗਈਆਂ ਸਮਾਜ ਸੇਵੀ ਗਤੀਵਿਧੀਆਂ ਵਿਚ ਖੂਨਦਾਨ ਕੈਂਪ ਲਗਾਉਂਣੇ, ਬੇਟੀ ਬਚਾਓ ਮੁਹਿੰਮ, ਨਸ਼ਿਆਂ ਵਿਰੋਧੀ ਰੈਲੀਆਂ ਕੱਢਣਾ ਅਤੇ ਸੈਮੀਨਾਰ ਕਰਵਾਉਣੇ ਪਿੰਡ ਜੱਸੀ ਪੌ ਵਾਲੀ ਵਿਖੇ ਵਾਤਾਵਰਣ ਜਾਗਰੂਕਤਾ, ਸਵੱਛ ਭਾਰਤ ਮਿਸ਼ਨ ਤਹਿਤ ਲੋਕਾਂ ਨੂੰ ਜਾਗੂਰਕ ਕਰਨ, ਰੁੱਖ ਲਗਾਉ ਮੁਹਿੰਮ, ਕੈਂਸਰ ਪ੍ਰਤੀ ਜਾਗਰੂਕਤਾ, ਐਚ ਆਈ ਵੀ/ ਏਡਜ਼ ਪ੍ਰਤੀ ਜਾਗਰੂਕਤਾ, ਜੰਮੂ ਕਸਮੀਰ ਵਿਖੇ ਆਈ ਕੁਦਰਤੀ ਆਫ਼ਤ ਪੀੜਿਤਾ ਲਈ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚੋਂ ਭੇਜੇ ਰਾਹਤ ਫੰਡ ਆਦਿ ਸ਼ਾਮਲ ਹਨ।
ਇਸ ਮੌਕੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਨੇ ਕਿਹਾ ਕਿ ਮਾਣ ਨਾਲ ਸਿਰ ਉੱਚਾ ਹੁੰਦਾ ਹੈ ਕਿ ਐਸ ਐਸ ਡੀ ਕਾਲਜ ਦੀ ਪ੍ਰੋਗਰਾਮ ਅਫਸਰ ਡਾ: ਊਸ਼ਾ ਸ਼ਰਮਾ ਦੀ ਲਗਨ ਤੇ ਮਿਹਨਤ ਨੂੰ ਦੇਖਦੇ ਹੋਏ ਪੰਜਾਬੀ ਯੂਨੀਵਰਸਿਟੀ ਵਲੋਂ ਪੰਜਵੀਂ ਵਾਰ ਸਰਬੋਤਮ ਪ੍ਰੋਗਰਮਾ ਅਫਸਰ ਦਾ ਐਵਾਰਡ ਪ੍ਰਸੰਸ਼ਾ ਪੱਤਰ ਅਤੇ ਮੋਮੈਂਟੋ ਦੇ ਕੇ ਸਨਮਾਨਿਆ ਗਿਆ ਹੈ। ਇਹ ਵੈਸਟ ਪ੍ਰੋਗਰਾਮ ਅਫਸ਼ਰ ਦਾ ਐਵਾਰਡ ਪੂਰੀ ਯੂਨੀਵਰਸਿਟੀ ਵਿਚੋਂ ਕੇਵਲ 10 ਪ੍ਰੋਗਰਾਮ ਅਫਸ਼ਰਾਂ ਨੂੰ ਦਿੱਤਾ ਗਿਆ ਹੈ। ਇਸ ਕਾਲਜ ਦੇ ਦੋ ਐਨ ਐਸ ਐਸ ਵਲੰਟੀਅਰਾਂ ਸ਼ੀਤਲ ਬਾਘਲਾ ਅਤੇ ਕੁਮਾਰੀ ਜਸਪ੍ਰੀਤ ਕੌਰ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਉੱਤਮ ਵਲੰਟੀਅਰਾਂ ਦਾ ਐਵਾਰਡ ਦਿੱਤਾ ਗਿਆ ਹੈ। ਇਨ੍ਹਾਂ ਪ੍ਰਾਪਤੀਆਂ ਅਤੇ ਐਨ ਐਸ ਐਸ ਯੂਨਿਟਾਂ ਦੀ ਉੱਚਤਾ ਨੂੰ ਦੇਖਦੇ ਹੋਏ ਕਾਲਜ ਪ੍ਰਧਾਨ ਨੰਦ ਲਾਲ ਗਰਗ, ਸਕੱਤਰ ਡਾ: ਪੀ ਕੇ ਗੁਪਤਾ, ਅਜੈ ਗੁਪਤਾ, ਅਨਿਲ ਭੋਲਾ ਨੇ ਯੂਨਿਟਾਂ, ਮੈਡਮ ਊਸ਼ਾ ਸ਼ਰਮਾ ਅਤੇ ਪ੍ਰਿੰਸੀਪਲ ਤਾਂਘੀ ਅਤੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਵਧਾਈ ਵੀ ਦਿੱਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply