ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਵਪਨ ਸ਼ਰਮਾ ਐਸ ਐਸ ਪੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸ਼ਹਿਰ ਬਠਿੰਡਾ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਗਰਮ ਵਹੀਕਲ ਚੋਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਬਿਕਰਮ ਸਿੰਘ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਹੇਠ ਗੁਰਮੇਲ ਸਿੰਘ ਉਪ ਕਪਤਾਨ ਪੁਲਿਸ (ਇੰਨ) ਬਠਿੰਡਾ, ਐਸ ਆਈ ਜਗਦੀਸ਼ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ ਬਠਿੰਡਾ ਦੀ ਟੀਮ ਗਠਿਤ ਕੀਤੀ ਗਈ ਸੀ ਜੋ ਇਸ ਟੀਮ ਦੇ ਦਿਸ਼ਾ ਨਿਰਦੇਸ਼ ਤੇ ਸੀ.ਆਈ.ਏ.ਸਟਾਫ ਬਠਿੰਡਾ ਦੀ ਟੀਮ ਅੱਜ ਮਿਤੀ 21/01/2016 ਨੂੰ ਦੌਰਾਨੇ ਚੈਕਿੰਗ ਬੱਸ ਅੱਡਾ ਬੀੜ ਤਲਾਬ ਬਠਿੰਡਾ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਰਾਜ ਕੁਮਾਰ ਉਰਫ ਰਾਜੂ ਮਾਲੀ ਪੁੱਤਰ ਮਾਤਾ ਬਦਨ ਕੋਮ ਮਹਿਰਾ ਸਿੱਖ ਵਾਸੀ ਵਾਰਡ ਨੰ:7 ਨਥਾਣਾ ਅਤੇ ਭੁਪਿੰਦਰ ਸਿੰਘ ਪੁੱਤਰ ਰੂਪ ਸਿੰਘ ਕੌਮ ਜੱਟ ਵਾਸੀ ਬੱਲਾ ਪੱਤੀ ਵਾਰਡ ਨੰ:4 ਨਥਾਣਾ ਮਿਲ ਕੇ ਵੱਖ ਵੱਖ ਇਲਾਕਿਆਂ ਤੋਂ ਵਹੀਕਲ ਚੋਰੀ ਕਰਦੇ ਹਨ ਅਤੇ ਚੋਰੀ ਕੀਤੇ ਵਹੀਕਲਾਂ ਨੂੰ ਅੱਗੇ ਵੇਚ ਦਿੰਦੇ ਹਨ ਜਾਂ ਆਪਣੀ ਵਰਤੋਂ ਲਈ ਰੱਖ ਲੈਂਦੇ ਹਨ ਅਤੇ ਅੱਜ ਵੀ ਇਹ ਦੋਨੋਂ ਚੋਰੀਸ਼ੂਦਾ ਕਾਰ ਮਰੂਤੀ ਰੰਗ ਚਿੱਟਾ ਪਰ ਸਵਾਰ ਹੋ ਕੇ ਨਰੂਆਣਾ ਦੇ ਆਸ ਪਾਸ ਘੁੰਮ ਰਹੇ ਹਨ ਜੋ ਇਸ ਇਤਲਾਹ ਪਰ ਰੁੱਕਾ ਲਿਖ ਕੇ ਰਾਜ ਕੁਮਾਰ ਅਤੇ ਭੁਪਿੰਦਰ ਸਿੰਘ ਉਕਤਾਨ ਖਿਲਾਫ ਮੁ:ਨੰ:07 ਮਿਤੀ 21/01/2016 ਅ/ਧ:379,411 ਹਿੰ:ਦੰ: ਥਾਣਾ ਸਦਰ ਬਠਿੰਡਾ ਦਰਜ ਕਰਵਾਇਆ ਅਤੇ ਇਸ ਇਤਲਾਹ ਪਰ ਤੁੰਰਤ ਕਾਰਵਾਈ ਕਰਦਿਆਂ ਸੀ.ਆਈ.ਏ.ਸਟਾਫ ਬਠਿੰਡਾ ਦੀ ਟੀਮ ਨੇ ਬਾਹੱਦ ਰਾਧਾ ਸੁਆਮੀ ਡੇਰਾ ਨਰੂਆਣਾ ਤੋਂ ਰਾਜ ਕੁਮਾਰ ਉਰਫ ਰਾਜੂ ਮਾਲੀ ਅਤੇ ਭੁਪਿੰਦਰ ਸਿੰਘ ਉਕਤ ਨੂੰ ਸ਼ੱਕੀ ਹਲਾਤਾਂ ਵਿੱਚ ਘੁੰਮਦੇ ਹੋਏ, ਇੱਕ ਕਾਰ ਮਰੂਤੀ ਰੰਗ ਚਿੱਟਾ ਜੋ ਬਿਨਾਂ ਨੰਬਰ ਪਲੇਟ ਤੋਂ ਸੀ, ਪਰ ਕਾਬੂ ਕੀਤਾ ਜੋ ਪੁੱਛਗਿੱਛ ਕਰਨ ਪਰ ਇਨਾਂ ਨੇ ਦੱਸਿਆ ਕਿ ਇਹ ਕਾਰ ਮਰੂਤੀ ਅਤੇ ਇੱਕ ਮੋਟਰਸਾਇਕਲ ਸਪਲੈਂਡਰ ਪਰੋ ਰੰਗ ਕਾਲਾ ਇਨਾਂ ਨੇ ਬਰਨਾਲਾ ਕਚਿਹਰੀਆਂ ਤੋਂ ਚੋਰੀ ਕੀਤਾ ਸੀ ਜਿਸ ਪਰ ਇਨਾਂ ਨੂੰ ਮੁਕੱਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਦੋਸ਼ੀ ਭੁਪਿੰਦਰ ਸਿੰਘ ਉਕਤ ਦੀ ਨਿਸ਼ਾਨਦੇਹੀ ਪਰ ਇਸ ਦੇ ਘਰੋਂ ਉਕਤ ਸਪਲੈਂਡਰ ਪਰੋ ਮੋਟਰਸਾਇਕਲ ਬ੍ਰਾਮਦ ਕਰਵਾਇਆ ਦੋਸ਼ੀ ਰਾਜ ਕੁਮਾਰ ਉਰਫ ਰਾਜੂ ਮਾਲੀ ਉਕਤ ਪਰ ਪਹਿਲਾਂ ਵੀ ਚੋਰੀ ਦੇ 4/5 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਦੋਸ਼ੀਆਨ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਮੁਹਿਮ ਸ਼ੁਰੂ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਆਮ ਲੋਕਾਂ ਨੂੰ ਮਲੇਰੀਆ ਅਤੇ …
Punjab Post Daily Online Newspaper & Print Media