ਬਠਿੰਡਾ, 22 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਆਰ.ਬੀ.ਡੀ.ਏ. ਵੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸੁਖਵਿੰਦਰਾ ਆਰਟ ਕਲੱਬ ਵਲੋਂ ਸਵੱਛ ਭਾਰਤ ਅਭਿਆਨ ਤਹਿਤ ”ਸਫਾਈ ਹੀ ਖੁਦਾਈ ਹੈ ”ਨਾਟਕ ਮਹਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ ਖੇਡਿਆ ਗਿਆ, ਟੀਮ ਦੇ ਸਾਰੇ ਕਲਾਕਾਰ ਮੈਂਬਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿਥੇ ਬੱਚਿਆਂ ਨੂੰ ਸਫਾਈ ਦੀ ਮਹਤੱਤਾ ਬਾਰੇ ਜਾਗਰੂਕ ਕੀਤਾ ਉਥੇ ਹੀ ਉਨ੍ਹਾਂ ਨੇ ਰੋਮਾਂਚਕਾਰੀ ਸੰਵਾਦ ਸੁਣਾ ਸੁਣਾ ਕੇ ਬੱਚਿਆਂ ਨੂੰ ਹਸਾਦਿਆਂ ਲੋਟ ਪੋਟ ਕੀਤਾ। ਕਲਾਕਾਰਾਂ ਨੇ ਬਹੁਤ ਹੀ ਸੁਲਝੇ ਹੋਏ ਤਰੀਕੇ ਨਾਲ ਆਪਣੇ ਵਿਚਾਰ ਦਰਸ਼ਕਾਂ ਅੱਗੇ ਰੱਖੇ ਕਿ ਸਭ ਦੇ ਦਿਲਾਂ ਦੀਆਂ ਗਹਿਰਾਈਆਂ ਨੂੰ ਛੂਹ ਗਏ। ਟੀਮ ਦੇ ਮੈਂਬਰਾਂ ਵਲੋਂ ਸਕੂਲ ਦੇ ਮੁੱਖੀ ਡਾ: ਸਤਵੰਤ ਕੌਰ ਭੁੱਲਰ, ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਆਪਣੇ ਚੌਗਿਰਦੇ ਨੂੰ ਸਾਫ਼ ਰੱਖਣ ਹੇਤ ਸੌਂਹ ਚੁਕਾਈ। ਅੰਤ ਵਿਚ ਪ੍ਰਿੰਸੀਪਲ ਭੁੱਲਰ ਵਲੋਂ ਸੰਦੀਪ ਗੁਪਤਾ ਨਗਰ ਨਿਗਮ, ਮਹਿੰਦਰਪਾਲ ਸਿੰਘ ਪ੍ਰਧਾਨ ਸੁਖਵਿੰਦਰਾ ਮੈਮੋਰੀਅਲ ਚੈਰਟੀਟੇਬਲ ਟ੍ਰਸਟ ਅਤੇ ਕਲਾਕਾਰ ਟੀਮ ਦਾ ਸਕੂਲ ਵਿਚ ਪਹੁੰਚਣ , ਬੱਚਿਆਂ ਨੂੰ ਸਫਾਈ ਪ੍ਰਤੀ ਜਾਗੂਰਕ ਕਰਨ’ਤੇ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪੂਰੀ ਟੀਮ ਉਨ੍ਹਾਂ ਦੇ ਨੋਬਲ ਕੰਮ ਲਈ ਵਧਾਈ ਦੀ ਪਾਤਰ ਹੈ ਭਾਰਤ ਨੂੰ ਅਜਿਹੀਆਂ ਜਾਗਰੂੁਕ ਟੀਮ ਕਲਾਕਾਰਾਂ ਦੀ ਬਹੁਤ ਹੀ ਲੋੜ ਹੈ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media