ਸੰਦੌੜ, 22 ਜਨਵਰੀ (ਹਰਮਿੰਦਰ ਸਿੰਘ ਭੱਟ)- ਵੱਧ ਰਹੇ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਅਤੇ ਸਮਾਜ ਅੰਦਰ ਵੱਧ ਰਹੇ ਨਸਿਆਂ ਦੇ ਮਾੜੇ ਪ੍ਰਭਾਵ ਸਬੰਧੀ ਸਰਕਾਰੀ ਹਾਈ ਸਕੂਲ ਮਹੋਲੀ ਕਲਾ ਵਿਖੇ ਸਬ ਇੰਸਪੈਕਟਰ ਸ. ਰਣਧੀਰ ਸਿੰਘ ਸੰਦੌੜ ਦੀ ਅਗਵਾਈ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੋਕੇ ਕੈਂਪ ਵਿੱਚ ਜਿਲਾ੍ਹ ਟਰੈਫਿਕ ਹੋਲਦਾਰ ਹਰਦੇਵ ਸਿੰਘ ਸਿੱਖਿਆ ਸੈੱਲ ਨੇ ਵਿਸ਼ੇਸ ਤੋਰ ਤੇ ਸਿਰਕਤ ਕੀਤੀ।ਇਸ ਸਮੇਂ ਟਰੈਫਿਕ ਹੋਲਦਾਰ ਹਰਦੇਵ ਸਿੰਘ ਨੇ ਸਕੂਲੀ ਬੱਚਿਆਂ ਨੂੰ ਸੰਬੋਧਿਨ ਕਰਦਿਆ ਕਿਹਾ ਕਿ ਵਹੀਕਲ ਚਲਾਉਣ ਸਮੇਂ ਹਮੇਸਾਂ ਆਪਣੇ ਹੱਥ ਚੱਲਣਾ ਚਾਹੀਦਾ ਹੈ।ਜੇਕਰ ਅਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਇਨਬਿਨ ਲਾਗੂ ਕਰਵਾਂਗੇ ਤਾਂ ਅਸੀ ਸੜਕੀ ਹਾਦਸਿਆਂ ਤੋਂ ਬੱਚ ਸਕਦੇ ਹਾਂ।ਡਰਾਵਿੰਗ ਕਰਦੇ ਸਮੇਂ ਸੀਟ ਬਿਲਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ।ਇਸ ਸਮੇਂ ਡਾ ਭੁਪਿੰਦਰ ਸਿੰਘ ਗਿੱਲ ਨੇ ਸਕੂਲੀ ਬੱਚਿਆਂ ਨੂੰ ਨਸਿਆਂ ਸਬੰਧੀ ਵਿਸ਼ਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਅਸੀ ਵਧੀਆ ਜਿੰਦਗੀ ਜਿਉਣੀ ਹੈ ਤਾਂ ਅੱਜ ਸਾਨੂੰ ਪ੍ਰਣ ਕਰ ਲੈਣਾ ਚਾਹੀਦਾ ਕਿ ਅਸੀਂ ਬਿਲਕੁਲ ਵੀ ਨਸਾ ਨਹੀ ਕਰਾਂਗੇ ਅਤੇ ਸਕੂਲੀ ਬੱਚਿਆ ਤੋਂ ਹੱਥ ਉਪਰ ਚੁੱਕ ਕੇ ਨਸੇ ਨਾ ਕਰ ਲਈ ਅਹਿਦ ਲਿਆ।ਸਬ ਇੰਸਪੈਕਟਰ ਸ.ਰਣਧੀਰ ਸਿੰਘ ਸੰਦੌੜ ਨੇ ਇਸ ਮੋਕੇ ਬਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਵੱਧ ਰਹੇ ਨਸਿਆਂ ਬਾਰੇ ਚਾਨਣਾ ਪਾਇਆ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸੜਕੀ ਨਿਯਮਾਂ ਅਤੇ ਨਸਿਆਂ ਦੇ ਖਿਲਾਫ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ।ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਤਾਂ ਜੋ ਪੰਜਾਬ ਪੁਲਿਸ ਤੁਹਾਡੀ ਸਮੇਂ ਸਿਰ ਮੱਦਦ ਕਰ ਸਕੇ ।ਇਸ ਸਮੇਂ ਸਕੂਲ ਦਾ ਸਮੂਹ ਸਟਾਫ ਤੇ ਹੋਰ ਪੰਤਵੰਤੇ ਸੱਜਣ ਵੀ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਗਰੂਕਤਾ ਮੁਹਿਮ ਸ਼ੁਰੂ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਆਮ ਲੋਕਾਂ ਨੂੰ ਮਲੇਰੀਆ ਅਤੇ …
Punjab Post Daily Online Newspaper & Print Media