Friday, April 17, 2026

ਅੰਦਰੂਨੀ ਚਣੌਤੀਆਂ ਤੇ ਸਮੱਸਿਆਵਾਂ ਦੌਰਾਨ ਵੀ ਜਿੰਮੇਵਾਰੀ ਨਿਭਾਉਂਦੀ ਹੈ ਬੀ.ਐਸ.ਐਫ – ਜੇ.ਕੇ ਸਿੰਘ

PPN2201201617

ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ)- ਭਾਰਤ ਸਰਕਾਰ ਦੇ ਗ੍ਰਹਿ, ਰੱਖਿਆ ਮਤਰੀ ਅਤੇ ਐਚ.ਆਰ.ਡੀ ਮਤਰਾਲੇ ਦੇ ਸਮੂਹਕ ਸੀਮਾ ਦਰਸ਼ਨ ਪ੍ਰੋਜੈਕਟ ਦੇ ਤਹਿਤ 30 ਵਿਦਿਆਰਥੀਆਂ ਦਾ ਇੱਕ ਗਰੁੱੱਪ ਅੱਜ ਅਮ੍ਰਿਤਸਰ ਪਹੁਚਿਆ ਜੋ 26 ਜਨਵਰੀ ਤੱਕ ਰੁਕੇਗਾ। ਇਸ ਗਰੁੱਪ ਵਿੱਚ ਦੇਸ਼ ਦੇ ਵੱਖ-ਵੱਖ ਕੇਂਦਰੀ ਵਿਦਿਆਲਿਆਂ ਤੋਂ 16 ਅਤੇ ਨਵੋਦਿਆ ਵਿਦਿਆਲਿਆਂ ਤੋਂ 14 ਲੜਕੇ-ਲੜਕੀਆਂ ਸ਼ਾਮਿਲ ਹਨ।ਕੇਂਦਰੀ ਵਿਦਿਆਲਿਆ ਸਗਠਨ ਦੇ ਕਮਿਸ਼ਨਰ ਸਤੋਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਮ੍ਰਿਤਸਰ ਪਹੁਚਣ ‘ਤੇ ਇਸ ਗਰੁੱਪ ਦਾ ਕੇ.ਵੀ.ਐਸ ਗੁਡਗਾਵਾਂ ਖੇਤਰ ਦੇ ਡੀ.ਸੀ ਸੀ ਮਨੀ, ਕੇ.ਵੀ – 1 ਦੇ ਪ੍ਰਿੰਸੀਪਲ ਕੁਸਮ ਮਲਹੋਤਰਾ, ਕੇ.ਵੀ -3 ਦੇ ਪਿ੍ਰੰਤੀਪਲ ਆਰ.ਐਨ. ਸਿਘ, ਡੀ.ਪੀ.ਈ ਸੁਖਵਿਦਰ ਸਿਘ, ਮੈਡਮ ਅਮਰਿਦਰ ਕੌਰ, ਪ੍ਰਿਸਪਾਲ ਸਿਘ, ਵਰੁਣ ਕਾਲੀਆ ਆਦਿ ਵਲੋਂ ਸਵਾਗਤ ਕੀਤਾ ਗਿਆ।ਇਸ ਉਪਰਤ ਵਿਦਿਆਰਥੀਆਂ ਦਾ ਇਹ ਗਰੁੱਪ 67 ਬਟਾਲੀਅਨ ਸੀਮਾ ਸੁਰੱਖਿਆ ਫੋਰਸ ਰਾਮ ਤੀਰਥ ਸਥਿਤ ਮੁੱਖ ਦਫਤਰ ਪਹੁੰਚੇ । ਇੱਥੇ ਏ. ਸੀ ਗਜਿਦਰ ਸ਼ਰਮਾ, ਐਜੂਟੈਂਟ ਪਰਮਜੀਤ ਸਿਘ ਅਤੇ ਡੀ.ਸੀ ਅਸ਼ੋਕ ਸਿਘ ਅਤੇ ਹੋਰ ਸੀਮਾ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਨ੍ਹਾਂ ਦੇ ਆਗਮਨ ‘ਤੇ ਖੁਸ਼ੀ ਜਾਹਿਰ ਕੀਤੀ । ਜਦਕਿ ਸੀਮਾ ਸੁਰੱਖਿਆ ਫੋਰਸ ਸੈਕਟਰ ਦਫਤਰ ਖਾਸਾ ਪਹੁੰਚਣ ‘ਤੇ ਇਸ ਗਰੁੱਪ ਨੂੰ ਸੀਮਾ ਸੁਰੱਖਿਆ ਫੋਰਸ ਦੇ ਸੀਨੀਅਰ ਅਧਿਕਾਰੀਆਂ ਵਿਦਿਆਰਥੀਆਂ ਦੇ ਇਸ ਸੀਮਾ ਦਰਸ਼ਨ ਪ੍ਰੋਜੈਕਟ ‘ਤੇ ਚਾਨਣਾਂ ਪਾਉਂਦਿਆਂ ਪ੍ਰਚਾਰਕ ਕੁਸਮ ਮਲਹੋਤਰਾ ਨੇ ਦੱਸਿਆ ਕਿ ਇਹ ਸਿਲਸਿਲਾ 26 ਜਨਵਰੀ ਤੱਕ ਚੱਲੇਗਾ।
ਅੱਜ ਦੂਸਰੇ ਦਿਨ ਵਿਦਿਆਰਥੀਆਂ ਨੇ 67ਵੀਂ ਬੀਐਸਐਫ ਬਟਾਲੀਅਨ ਰਾਮ ਤੀਰਥ ਦਾ ਦੌਰਾ ਕੀਤਾ ਉਥੇ ਉਹ ਰਤਮ ਤੀਰਥ ਮੰਦਰ ‘ਚ ਵੀ ਨਤਮਸਤਕ ਹੋਏ। ਬੱਚਿਆਂ ਨੇ ਬੀਐਸਐਫ ਦੇ ਰਹਿਣ ਸਹਿਣ , ਖਾਣ ਪੀਣ, ਅਤੇ ਉਨਾਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਅਤੇ ਮੌਸਮ ਦੇ ਬਦਲਦੇ ਮਿਜ਼ਾਜ ਦੌਰਾਨ ਸੁਰੱਖਿਆ ਫੋਰਸ ਦੇ ਜਵਾਨਾਂ ਵਲੋਂ ਅਪਨਾਏ ਜਾਂਦੇ ਮਨੁੱਖੀ ਅਤੇ ਤਕਨੀਕੀ ਸਾਧਨਾਂ ਬਾਰੇ ਜਾਣਕਾਰੀ ਹਾਸਲ ਕੀਤੀ।ਵਿਦਿਆਰਥੀਆਂ ਨੇ ਰਾਮਤੀਰਥ ਸਥਿਤ ਵੱਖ ਵੱਖ ਮੰਦਰਾਂ ਵਿੱਚ ਮੱਥਾ ਟੇਕਿਆ ਅਤੇ ਇਤਿਹਾਸ ਬਾਰੇ ਜਾਣਿਆ।ਬੀਐਸਐਫ ਦੇ ਸੈਕਟਰ ਦਫਤਰ ਖਾਸਾ -2 ਏਸੀ ਆਪਰੇਸ਼ਨ ਜੇ ਕੇ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੀਮਾ ਸੁਰੱਖਿਆ ਫੋਰਸ ਸੰਨ 1965 ‘ਚ ਹੋਂਦ ਵਿੱਚ ਆਇਆ ਸੀ ਅਤੇ ਇਸ ਸਮੇਂ ਦੇਸ਼ ਦਾ ਸਭ ਤੋਂ ਵੱਡੀ ਫੋਰਸ ਹੈ।ਉਨਾਂ ਕਿਹਾ ਕਿ ਬੀਐਸਐਫ ਸਰਹੱਦਾਂ ਦੀ ਰਾਖੀ ਦੇ ਨਾਲ ਨਾਲ ਅੰਦਰੂਨੀ ਚਣੌਤੀਆਂ ਤੇ ਸਮੱਸਿਆਵਾਂ ਦੌਰਾਨ ਵੀ ਜਿੰਮੇਵਾਰੀ ਨਿਭਾਉਂਦੀ ਹੈ।50ਵੇਂ ਗੋਲਡਨ ਜੁਬਲੀ ਸਮਾਰੋਹਾਂ ਦੇ ਚਲਦਿਆਂ ਬੀ.ਐਸ.ਐਫ ਲਕ ਭਲਾਈ ਯੋਜਨਾਵਾਂ ਨੂੰ ਸਮਰਪਿੱਤ ਹੋ ਕੇ ਸਰਹੱਦੀ ਖੇਤਰਾਂ ਦੇ ਵਾਸਅਿਾਂ ਦੀ ਸੇਵਾ ਕਰ ਰਹੀ ਹੈ। ਇਸ ਮੌਕੇ ਡੀਪੀ ਸੁਖਵਿੰਦਰ ਸਿੰਘ, ਡੀਸੀ ਅਸ਼ੌਕ ਸਿੰਘ, ਅੰਰਿੰਦਰ ਕੌਰ, ਆਰਤੀ ਵੰਸਲ, ਨੇਹਾ ਅਰੋੜਾ, ਗੁਰਿੰਦਰਜੀਤ ਕੌਰ, ਅਨਿਲ ਕੁਮਾਰ ਅਤੇ ਪਵਨ ਆਦਿ ਮੌਜੂਦ ਸਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply