
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਵੱਖ-ਵੱਖ ਵਿਭਾਗਾਂ ਪ੍ਰਬੰਧਕੀ ਬਲਾਕ ਵਿਖੇ ਅੱਜ ਰਾਸ਼ਟਰੀ ਵੋਟਰ ਦਿਵਸ ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਦੀ ਅਗਾਵਾਈ ਹੇਠ ਮਨਾਇਆ ਗਿਆ। ਪ੍ਰਬੰਧਕੀ ਅਮਲੇ ਨੇ ਆਪਣੇ ਦੇਸ਼ ਦੀਆਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਸੁਦ੍ਰਿੜ ਕਰਣ ਦਾ ਆਪਣਾ ਇਰਾਦਾ ਦੋਹਰਾਇਆ। ਉਪ ਰਜਿਸਟਰਾਰ, ਡਾ. ਰਜੇਸ਼ ਕਾਲੀਆ ਨੇ ਇਸ ਦਿਵਸ ਨੂੰ ਸਮਰਪਿਤ ਸੌਂਹ ਚੁਕਾਉਣ ਦੀ ਰਸਮ ਨਿਭਾਈ। ਇਸੇ ਤਰ੍ਹਾਂ ਯੂਨੀਵਰਸਿਟੀ ਕਾਲਜ ਵੇਰਕਾ ਨੇ ਵੋਟਰ ਦਿਵਸ ਮਨਾਇਆ। ਪ੍ਰੋ. ਢਿੱਲੋਂ ਅਤੇ ਪ੍ਰਿੰਸੀਪਲ ਡਾ. ਹਰੀਸ਼ ਚੰਦਰ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੋਟ ਦੇਣ ਦਾ ਮਹੱਤਵ ਸਮਝਾਇਆ ਅਤੇ ਉਹਨਾਂ ਨੂੰ ਵੋਟ ਦੇਣ ਦੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਣ ਲਈ ਪ੍ਰੇਰਿਤ ਕੀਤਾ। ਏਥੇ ਇਹ ਵੀ ਵਰਣਨਯੋਗ ਹੈ ਕਿ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ਤੇ ਜਿਲਾ ਪ੍ਰਸ਼ਾਸਨ ਵਲੋਂ ਕਰਵਾਇਆਂ ਗਈਆਂ ਪ੍ਰਤੀਯੌਗਿਤਾਵਾਂ ਵਿਚ ਵੀ ਯੂਨੀਵਰਸਿਟੀ ਕਾਲਜ ਵੇਰਕਾ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ।ਕਾਲਜ ਦੀ ਵਿਦਿਆਰਥਨ ਕਨਿਕਾ ਸ਼ਰਮਾ ਨੇ ਐਕਸਟੈਪਰ ਪ੍ਰਤੀਯੋਗਿਤਾ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media