Saturday, March 14, 2026

ਖਿਡਾਰੀਆਂ ਨੇ ਸਟੇਡੀਅਮ ਦੀ ਚਾਰਦੀਵਾਰੀ ਕਰਵਾਉਣ ਦੀ ਕੀਤੀ ਮੰਗ

PPN2501201519

ਪੱਟੀ, 25 ਜਨਵਰੀ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਚੂੂਸਲੇਵੜ ਵਿਖੇ ਬਣੇ ਖੇਡ ਸਟੇਡੀਅਮ ਦੀ ਚਾਰਦੀਵਾਰੀ ਅਤੇ ਲੋੜੀਂਦੀਆਂ ਖੇਡ ਸਹੂਲਤਾਂ ਨਾ ਹੋਣ ਕਾਰਨ ਖਿਡਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਿਡਾਰੀ ਲਵਪ੍ਰੀਤ ਸਿੰਘ, ਮਨਿੰਦਰ ਸਿੰਘ, ਗੁਰਵੇਲ ਸਿੰਘ, ਸਾਹਿਬ ਸਿੰਘ, ਹਰਪ੍ਰੀਤ ਸਿੰਘ, ਗੁਰਲਾਲ ਸਿੰਘ, ਰਾਜਾ ਸਿੰਘ, ਹਰਪ੍ਰੀਤ ਸਿੰਘ, ਤੀਰਥ ਸਿੰਘ, ਗੁਰਪ੍ਰਤਾਪ ਸਿੰਘ, ਗੁਰਸੇਵਕ ਸਿੰਘ, ਜਗਰੂਪ ਸਿੰਘ, ਫਤਿਹ ਸਿੰਘ, ਜਸਬੀਰ ਸਿੰਘ ਜੱਸਾ, ਸੁੱਖਾ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਖੇਡ ਸਟੇਡੀਅਮ ਨੂੰ ਬਣੇ ਹੋਏ ਭਾਂਵੇ ਲੰਮਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਇਸਦੀ ਚਾਰਦੀਵਾਰੀ ਨਹੀਂ ਕੀਤੀ ਗਈ। ਜਿਸ ਦੇ ਚੱਲਦਿਆਂ ਅਵਾਰਾ ਪਸ਼ੂ ਸਟੇਡੀਅਮ ਅੰਦਰ ਵੜਕੇ ਖੇਡ ਗਰਾਉਂਡ ਨੂੰ ਖਰਾਬ ਅਤੇ ਗੰਦਲਾ ਕਰ ਦਿੰਦੇ ਹਨ। ਉਕਤ ਖਿਡਾਰੀਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਟੇਡੀਅਮ ਦੀ ਜਲਦ ਚਾਰਦੀਵਾਰੀ ਕਰਵਾਈ ਜਾਵੇ ਅਤੇ ਸਟੇਡੀਅਮ ਵਿੱਚ ਬਣੇ ਜਿਮ ਵਿੱਚ ਲੋੜੀਂਦੀਆਂ ਸਹੂਲਤਾ ਮੁਹੱਈਆ ਕਰਵਾਉਣ ਤੋਂ ਇਲਾਵਾ ਹੋਰ ਵੀ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

Check Also

ਖਾਲਸਾ ਕਾਲਜ ਵਿਖੇ ਨਵੀਨਤਾ ਤੇ ਉਦਯੋਗਿਤਾ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਇੰਸਟੀਚਿਊਸ਼ਨਜ ਇਨੋਵੇਸ਼ਨ …

Leave a Reply