Monday, August 10, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਾਲਾ ਲਾਜਪਤ ਰਾਇ ਦਾ ਜਨਮ ਦਿਵਸ ਮਨਾਇਆ

PPN2801201606

ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ ਸੱਗੂ)- ਅੱਜ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਲਾਲਾ ਲਾਜਪਤ ਰਾਇ ਦਾ ਜਨਮ ਦਿਹਾੜਾ ਬੜੇ ਹਰਸ਼ੋਉਲਾਸ ਨਾਲ ਮਨਾਇਆ ਤੇ ਉਸ ਪੰਜਾਬ ਦੇ ਸ਼ੇਰ ਨੂੰ ਸਲਾਮ ਅਰਜ ਕੀਤੀ ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਸ਼ਹੀਦੀ ਦੇ ਦਿੱਤੀ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਇਕ ਰੋਲ ਪਲੇਅ ਦੁਆਰਾ ਸਾਇਮਨ ਕਮੀਸ਼ਨ ਦਾ ਵਿਰੋਧ ਕੀਤਾ। ਸਕੂਲ ਦੇ ਅਧਿਆਪਕ ਸ਼z: ਗੁਰਬਿੰਦਰ ਸਿੰਘ ਭੱਟੀ ਨੇ ਲਾਲਾ ਲਾਜਪਤ ਰਾਇ ਦੇ ਜੀਵਨ ਬਾਰੇ ਬੋਲਦੇ ਹੋਏ ਇਹ ਵੀ ਦੱਸਿਆ ਕਿ ਉਹ ਆਰਿਆ ਸਮਾਜ ਤੋਂ ਬਹੁਤ ਪ੍ਰਭਾਵਿਤ ਸਨ।ਉਨ੍ਹਾਂ ਨੇ ਲਾਹੌਰ ਕਾਲਜ ਵਿਚੋਂ ਆਪਣੀ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਦਇਆਨੰਦ ਕਾਲਜ ਵਾਸਤੇ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ।ਇਹ ਅਕਸਰ ਆਰਿਆ ਸਮਾਜ ਦੇ ਸਮਾਗਮ ਅਤੇ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਵਿੱਚ ਭਾਗ ਲੈਂਦੇ। ਉਨ੍ਹਾਂ ਨੇ ਅਮਰੀਕਾ ਵਿੱਚ ਂਇੰਡੀਅਨ ਹੋਮ ਲੈਂਗਵੇਜਂ ਸੁਸਾਇਟੀ ਕਾਇਮ ਕੀਤੀ ਅਤੇ ਉਥੇ ਂਯੰਗ ਇੰਡੀਆਂ ਨਾਮ ਦੀ ਪੁਸਤਕ ਲਿਖੀ ਜਿਸ ਉਪਰ ਬ੍ਰਿਟਿਸ਼ ਸਰਕਾਰ ਨੇ ਪਾਬੰਦੀ ਲਗਾਈ।ਉਨ੍ਹਾਂ ਨੇ ਜਲ੍ਹਿਆਂ ਵਾਲਾ ਬਾਗ ਦੇ ਖ਼ੂਨੀ ਸਾਕੇ ਦੇ ਵਿਰੋਧ ਵਿੱਚ ਅਤੇ ਨਾ ਮਿਲਵਰਤਣ ਅੰਦੋਲਨ ਵਿੱਚ ਵੀ ਖ਼ਾਸ ਭੂਮਿਕਾ ਨਿਭਾਈ। ਲਾਹੌਰ ਵਿੱਚ ਸਾਇਮਨ ਕਮਿਸ਼ਨ ਦੀ ਵਿਰੋਧਤਾ ਕਰਦੇ ਹੋਏ ਇਨ੍ਹਾਂ ਦੇ ਸਿਰ ਵਿੱਚ ਸੱਟ ਲੱਗਣ ਕਾਰਨ 17 ਨਵੰਬਰ 1928 ਈ ਨੂੰ ਸ਼ਹੀਦੀ ਪ੍ਰਾਪਤ ਕਰ ਗਏ।
ਵਿਦਿਆਰਥੀਆਂ ਨੇ ਇਸ ਮੌਕੇ ਕਸਮ ਖਾਧੀ ਕਿ ਉਹ ਸਮਾਜ ਨੂੰ ਬੁਰਾਈਆਂ ਤੋਂ ਮੁਕਤ ਕਰਵਾਉਣਗੇ।ਇਸ ਮੌਕੇ ਤੇ ਡਾ. ਨੀਲਮ ਕਾਮਰਾ ਖੇਤਰੀ ਨਿਰਦੇਸ਼ਕ ਪੰਜਾਬ ਜ਼ੋਨ ਂਏਂ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਨਿਆਂ ਦੇ ਵਿਰੁੱੱਧ ਇਕ ਜੁੱਟ ਹੋ ਕੇ ਅਵਾਜ਼ ਉਠਾਉਣੀ ਚਾਹੀਦੀ ਹੈ, ਇਹੀ ਲਾਲਾ ਜੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਸਾਡੀ ਆਜ਼ਾਦੀ ਦੀ ਨੀਂਹ ਕੁਰਬਾਨੀਆਂ ਦੇ ਸਿਰ ਤੇ ਰੱਖੀ ਗਈ ਸੀ ਜਿਸ ਵਿੱਚ ਇਹਨਾਂ ਸ਼ਹੀਦਾਂ ਦਾ ਮਹਾਨ ਯੋਗਦਾਨ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਿਹਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply