Sunday, June 21, 2026

 68ਵਾਂ ਡੀ.ਟੀ.ਸੀ ਗੁਰਦਾਸਪੁਰ ਜਿਲ੍ਹਾ ਪੱਧਰੀ ਇਨਾਮ ਵੰਡ ਸਮਾਰੋਹ ਸੰਪਨ

PPN2901201601

ਬਟਾਲਾ, 29 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵਿਭਾਗ ਵਿਚ ਵਿਦਿਆਰਥੀਆਂ ਵਿੱਚ ਖੇਡ ਭਾਵਨ ਪੈਦਾ ਕਰਨ ਤੇ ਚੰਗੀ ਸਿਹਤ ਦੇ ਮਕਸਦ ਨਾਲ ਸਕੂਲ ਵਿਚ ਖੇਡਾਂ ਨੂੰ ਅਨੁਸਾਸਨ ਮਈ ਤਰੀਕੇ ਨਾਲ ਕਰਵਾਇਆ ਜਾਂਦਾ ਹੈ। ਜਿਲ੍ਹਾ ਟੂਰਮਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਜ੍ਹਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ, ਏ.ਈ ਬੂਟਾ ਸਿੰਘ ਬੈਂਸ ਸੀਨੀਅਰ ਮੀਤ ਪ੍ਰਧਾਨ ਅਨਿਲ ਸਰਮਾ, ਜਨਰਲ ਸਕੱਤਰ ਪਰਮਿੰਦਰ ਸਿੰਘ, ਤੇ ਸਮੁੱਚੀ ਟੀਮ ਵੱਲੋ ਖੇਡਾਂ ਕਰਵਾਈਆਂ ਗਈਆਂ। ਤਹਿਸੀਲ ਪੱਧਰੀ, ਜਿਲ੍ਹਾ ਪੱਧਰੀ, ਸਟੇਟ ਪੱਧਰੀ, ਅੰਤਰ ਸਟੇਟ ਪੱਧਰੀ ਪ੍ਰਾਪਤੀਆਂ ਕੀਤੀਆਂ? ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਮਿਤੀ 29 ਜਨਵਰੀ ਨੂੰ ਡੀ ਟੀ ਸੀ ਗੁਰਦਾਸੁਰ ਵੱਲੋ ਇਨਾਮ ਵੰਡ ਸਮਾਰੋਹ ਆਯੋਜਨ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿਚ ਹਲਕਾ ਇੰਚਾਰਜ ਸ੍ਰੀ ਲਖਬੀਰ ਸਿੰਘ ਲੋਧੀਨੰਗਲ ਤੇ ਸੁਭਾਸ ਓਹਰੀ ਪ੍ਰਧਾਨ ਅਕਾਲੀ ਦਲ ਸਹਿਰੀ ਪ੍ਰਧਾਨ ਨੇ ਸ਼ਿਰਕਤ ਕੀਤੀ।
ਇਸ ਸਮਾਗਮ ਦੌਰਾਨ ਸ੍ਰੀ ਲੋਧੀਨੰਗਲ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਹੀ ਸਮਾਜ ਨੂੰ ਸੁਧਾਂਰ ਸਕਦੇ ਹਨ। ਖਾਸ ਕਰਕੇ ਖੇਡ ਅਧਿਆਪਕਾਂ ਦੀ ਜਿੰਮੇਵਾਰੀ ਅਨੂਸਾਸਨ ਵਾਸਤੇ ਹੋਰ ਵੀ ਵਧ ਜਾਂਦੀ ਹੈ। ਉਹਨਾ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿ ਜੇਕਰ ਅਧਿਆਪਕ ਆਪਣੇ ਬੱਚਿਆਂ ਵਾਸਤੇ ਸੰਜੀਦਾ ਸੋਚ ਰੱਖਦੇ ਹਨ ਤਾ ਪੜਾ ਰਹੇ ਵਿਦਿਅਰਥੀਆਂ ਵਾਸਤੇ ਚੰਗੇ ਭਵਿਖ ਦੀ ਕਾਮਨਾ ਕਰਦਿਆਂ ਮਿਹਨਤ ਤੇ ਲਗਨ ਨਾਲ ਪੜਾਉਣਾ ਚਾਹੀਦਾ ਹੈ। ਲੜਕੀਆਂ ਸਿਖਿਆ ਦੇ ਸਬੰਧ ਵਿਚ ਦੱਸਿਆ ਜੇਕਰ ਪਰਿਵਾਰ ਵਿਚ ਲੜਕੀ ਪੜਦੀ ਹੈ ਤਾਂਸਾਰਾ ਪਰਿਵਾਰ ਹੀ ਪੜ ਜਾਦਾਂ ਹੈ। ਇਸ ਵਾਸਤੇ ਲੜਕੀਆਂ ਦੀ ਨੂੰ ਵੱਧ ਵੱਧ ਪੜ ਕੇ ਦ੍ਹੇ ਦੀ ਤਰੱਕੀ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਇਨਾਮ ਵੰਡ ਸਮਾਗਮ ਦੌਰਾਨ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਨੇ ਡੀ ਟੀ ਸੀ ਸਮੁਚੀ ਰਿਪੋਰਟ ਪੜੀ ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਵੀ ਦਿਤੀ। ਇਸ ਮੌਕੇ ਸ੍ਰੀ ਅਨਿਲ ਸਰਮਾ ਸੀਨੀਅਰ ਮੀਤ ਪ੍ਰਧਾਂਨ ਨੇ ਅਨੁਸਾਸਨਮਈ ਖੇਡਾਂ ਕਰਵਾਉਣ ਵਾਸਤੇ ਸਾਰੇ ਖੇਡ ਅਧਿਆਪਕਾ ਦਾ ਧਨਵਾਦ ਕੀਤਾ?ਇਸ ਸਮਾਗਮ ਦੌਰਾਨ ਸ੍ਰੀ ਭਾਂਰਤ ਭੂਸਨ ਡਿਪਟੀ ਡੀ.ਈ ਗੁਰਦਾਸਪੁਰ, ਸੰਤੋਖ ਰਾਜ ਸਿੰਘ ਡਿਪਟੀ ਡੀ.ਈ ਸੰਕੈਡਰੀ, ਬਲਬੀਰ ਸਿੰਘ ਡਿਪਟੀ ਡੀ.ਈ ਐਲੀਮੈਂਟਰੀ,ਪਰਦੀਪ ਕੁਮਾਰ, ਸੁਖਚੈਨ ਸਿੰਘ ਸੰਧੂ ਕੋਆਰਡੀਨੇਟਰ, ਬਲਵਿੰਦਰ ਸਿੰਘ ਬਾਜਵਾ, ਰਾਜੂ ਡੈਨੀਅਲ, ਡੀਐਸ ਐਸ ਰਵਿੰਦਰਪਾਲ ਸਿੰਘ ਚਾਹਲ, ਹਰ ਸਿਮਰਤ ਸਿੰਘ, ਪਰਦੀਪ ਕੁਮਾਰ, ਅਮਰਜੀਤ ਸਿੰਘ ਭਾਟੀਆ, ਚੈਚਲ ਸਿੰਘ ਤਿਬੜ, ਪਰਮਿੰਦਰ ਸਿੰਘ ਗਾਈਡੈਸ ਕੌਸਲਰ ਗੁਰਦਾਸਪੁਰ, ਲਖਵਿੰਦਰ ਸਿੰਘ ਲੜਕੇ ਸਕੂਲ ਬਟਾਲਾ, ਜਸਕਰਨ ਸਿੰਘ ਦੀਨਾਨਗਰ, ਜੁਗਲ ਕਿਸੋਰ, ਮਿਨਕਾਸੀ ਬਰਿਆਰ, ਵੀਨਾ ਕੁਮਾਰੀ ਅਸਿਸਟੈਂਸ ਜਨਰਲ ਸਕੱਤਰ, ਰਮਿੰਦਰ ਕੌਰ ਸੁਕਰਪੁਰਾ, ਸੈਸਨ ਨਹਿਰੂਗੇਟ, ਜਸਬੀਰ ਕੌਰ ਜੈਤੋਸਰਜਾ, ਕੁਲਵੰਤ ਸਿੰਘ ਲੜਕੇ ਸਕੂਲ ਗੁਰਦਾਸਪੁਰ, ਰੰਜੀਵ ਅਰੋੜਾ, ਰਣਜੀਤ ਭਗਤ, ਅਮਿਤ ਕੁਮਾਰ, ਪ੍ਰਭਜੋਤ ਸਿੰਘ, ਗੁਰਮੀਤ ਬਾਜਵਾ, ਅਜਮੇਰ ਸਿੰਘ, ਜੀਵਨ ਸਿਘ, ਹਰਪ੍ਰੀਤ ਸਿੰਘ,ਜਸਮੀਤ ਬਾਜਵਾ, ਰੇਨੂੰ ਬਾਲਾ ਬੋਧਰਾਜ ਸਵਰਨਾ ਬੱਬੇਹਾਲੀ,ਸੁਮਨ ਬਾਲਾ, ਬਲਜਿੰਦਰ ਸਿੰਘ, ਵਰਿੰਦਰ ਸਿੰਘ ਰੰਧਾਵਾ, ਮਸਾਣੀਆਂ, ਸਤਨਾਮ ਸਿੰਘ ਮੰਡ, ਕਮਲੇਸ ਕੌਰ ਲੈਕਚਰਾਰ, ਸੁਨੀਤਾ ਸਰਮਾ ਆਦਿ ਹਾਜ਼ਰ ਸਨ। ਇਨਾਮ ਵੰਡ ਸਮਾਗਮ ਦੌਰਾਨ ਹਾਜ਼ਰ ਅਫਸਰਾਂ, ਖੇਡ ਅਧਿਆਪਕਾ, ਡੀ.ਟੀ.ਸੀ ਦੀ ਸਮੁੱਚੀ ਟੀਮ ਤੇ ਵਿਦਿਆਰਥੀਆਂ ਦਾ ਧੰਨਵਾਦ ਉਪ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਕਮ ਪ੍ਰਿੰਸੀਪਲ ਵੱਲੋ ਤਹਿ ਦਿਲੋਂ ਧਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੁਮਿਕਾ ਸਰਬਜੀਤ ਸਿੰਘ ਚੱਠਾ, ਸਤਿੰਦਰ ਕੌਰ ਕਾਹਲੋ ਨੇ ਬਾਖੂਬੀ ਨਾਲ ਨਿਭਾਈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply