Sunday, June 21, 2026

ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮ ਦਿਵਸ ਮਨਾਇਆ

PPN2901201602

ਬਠਿੰਡਾ, 29 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਲਾਲਾ ਲਾਜਪੱਤ ਰਾਏ ਜੀ ਦਾ 150 ਸਾਲਾਂ ਜਨਮ ਦਿਵਸ ਮਨਾਇਆ ਗਿਆ ਜਿਸ ਵਿਚ ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਸਕਲ ਅਤੇ ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਸਕੂਲ ਹੈਡ ਮਾਸਟਰ ਰਾਧੇ ਸਾਮ ਸ਼ਰਮਾ ਦੀ ਅਗਵਾਈ ਹੇਠ ਮਣਾਇਆ ਗਿਆ। ਇਸ ਮੌਕੇ ਸਾਇੰਸ ਮਿਸਟਰਸ ਮੈਡਮ ਰਾਜਵਿੰਦਰ ਜੀਤ ਕੌਰ ਨੇ ਬੱਚਿਆ ਨੂੰ ਲਾਲ ਲਾਜਪਤ ਰਾਏ ਦੇ ਇਤਿਹਾਸ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਬੱਚਿਆ ਦੇ ਲੇਖ ਮੁਕਾਬਲੇ ਵੀ ਕਰਵਾਏ ਗਏ। ਜਿਸ ਦਾ ਸਿਰਲੇਖ ਲਾਲਾ ਲਾਜਪਤ ਰਾਏ ਦੀ ਜੀਵਨੀ ਸੀ। ਅਤੇ ਜੇਤੂ ਬੱਚਿਆ ਨੂੰ ਇਨਾਮ ਵੰਡੇ ਗਏ ਹਨ। ਇਸ ਮੌਕੇ ਸਕੂਲ ਦੇ ਸਟਾਫ ਨਰਿੰਦਰ ਕੁਮਾਰ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਸੰਤ ਕਬੀਰ ਕਾਨਵੇਂਟ ਸੀਨੀਅਰ ਸੈਕੰਡਰੀ ਸਕਲ ਵਿਖੇ ਸ਼ਰਧਾ ਭਾਵਨਾ ਨਾਲ ਸਪੈਸ਼ਲ ਅਸੈਬਲੀ ਆਯੋਜਿਤ ਕਰਦਿਆਂ ਮੈਡਮ ਕੁਸਮ ਲਤਾ ਨੇ ਲਾਲਾ ਲਾਜਪਤ ਦੀ ਆਜ਼ਾਦੀ ਸਮੇਂ ਦੇਸ਼ ਭਗਤੀ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਵਲੋਂ ਵੀ ਉਨ੍ਹਾਂ ਦੀ ਜੀਵਨੀ ਸਬੰਧੀ ਕਵਿਤਾ ਉਚਾਰਣ ਕਰਕੇ ਸ਼ਰਧਾਜਲੀ ਭੇਂਟ ਕੀਤੀ ਗਈ। ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਸ ਅਰੋੜਾ ਵਲੋਂ ਵੀ ਸਮੂਹ ਸਟਾਫ਼ ਨਾਲ ਮਿਲਕੇ ਸ਼ਰਧਾਜਲੀ ਭੇਂਟ ਕਰਦਿਆ ਕਿਹਾ ਗਿਆ ਕਿ ਦੇਸ਼ ਹਮੇਸ਼ਾ ਹੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੇਗਾ।
ਆਰ.ਵੀ.ਡੀ.ਏ.ਵੀ.ਪਬਲਿਕ ਸਕੂਲ ਵਿੱਚ ਦੇਸ਼ ਭਗਤ ਲਾਲਾ ਲਾਜਪਤ ਰਾਏ ਜੀ ਦਾ 150ਵਾਂ ਜਨਮ ਦਿਨ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਦੁਆਰਾ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹੀਆਂ ਗਈਆਂ । ਦਸਵੀਂ ਜਮਾਤ ਦੇ ਬੱਚਿਆਂ ਦੁਆਰਾ ”ਓ ਦੁਨੀਆਂ ਦੇ ਬੰਦਿਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ” ਗੀਤ ਗਾਇਆ ਗਿਆ ,ਜਿਸ ਨੇ ਸਾਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਦੇਸ਼ ਭਗਤਾਂ ਦੀਆਂ ਜੀਵਨੀਆਂ ਨਾਲ ਸਬੰਧਿਤ ਕੁਇਜ਼ ਕਰਵਾਇਆ ਗਿਆ। ਸ਼੍ਰੀਮਤੀ ਮੁਕਤਾ ਜੈਨ,ਸ਼ੀ੍ਰਮਤੀ ਗੁਰਸ਼ਰਨ ਅਤੇ ਸ਼੍ਰੀਮਤੀ ਪਰਮਜੀਤ ਕੌਰ ਨੇ ਲਾਲਾ ਲਾਜਪਤ ਰਾਏ ਜੀ ਦੇ ਜੀਵਨ ਦੇ ਹਰ ਪਹਿਲੂ ਤੇ ਭਰਪੂਰ ਰੌਸ਼ਨੀ ਪਾਈ। ਪ੍ਰਿੰਸੀਪਲ ਮੈਡਮ ਡਾ.ਸਤਵੰਤ ਭੁੱਲਰ ਨੇ ਲਾਲਾ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਅਸੀਂ ਆਜ਼ਾਦ ਫਿਜਾ ਵਿੱਚ ਸਾਹ ਲੈ ਰਹੇ ਹਾਂ ਤਾਂ ਇਨ੍ਹਾਂ ਸਤਿਕਾਰਤ ਆਜ਼ਾਦੀ ਦੇ ਪਰਵਾਨਿਆਂ ਦੇ ਖੂਨ ਦੇ ਬਦਲੇ,ਸਾਡਾ ਹਰ ਕਦਮ ਇਨਾਂ੍ਹ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਵਧਣਾ ਚਾਹੀਦਾ ਹੈ।ਬੱਚੇ ਇਸ਼ ਦਾ ਸਰਮਾਇਆ ਹਨ,ਦੇਸ਼ ਭਗਤਾਂ ਦੀ ਘਾਲਣਾ ਨੂੰ ਸਾਰਥਕ ਬਨਾਉਣ ਹਿੱਤ ਬੱਚਿਆਂ ਨੂੰ ਇਨਾਂ ਨੂੰ ਅਪਣੇ ਪ੍ਰੇਰਨਾ ਸਰੋਤ ਮੰਨਣਾ ਚਾਹੀਦਾ ਹੈ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply