Thursday, August 6, 2026

ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਅਰਸ਼ਦੀਪ ਨੇ ਜਿੱਤਿਆ ਚਾਂਦੀ ਦਾ ਤਗਮਾ

PPN2901201614

ਜੰਡਿਆਲਾ ਗੁਰੂ, 29 ਜਨਵਰੀ (ਹਰਿੰਦਰ ਪਾਲ ਸਿੰਘ)- ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਹੋਣਹਾਰ ਵਿਦਿਆਰਥੀ 14 ਸਾਲਾ ਅਰਸ਼ਦੀਪ ਸਿੰਘ ਨੇ 19 ਤੋਂ 25 ਜਨਵਰੀਤੱਕ ਰੂਪਨਗਰ ਵਿਖੇ ਸੰਪੰਨ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਕਰਾਟੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।ਅਰਸ਼ਦੀਪ ਸਿੰਘ ਨੇ ਕਈ ਖੇਡਾਂ ਵਿੱਚ ਪ੍ਰਾਂਤ ਤੇ ਰਾਸ਼ਟਰੀ ਪੱਧਰ ਤੱਕ ਕਈ ਵਾਰ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀ ਪ੍ਰਤੀਨਿਧਤਾ ਕੀਤੀ ਤੇ ਸਕੂਲ ਦਾ ਨਾਂ ਰੋਸ਼ਨ ਕੀਤਾ।ਰਾਸ਼ਟਰੀ ਪੱਧਰ ਦੇ ਇਸ ਕਰਾਟੇ ਟੂਰਨਾਮੈਂਟ ਵਿੱਚ ਪੂਰੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਤੇ ਪਹਿਲੇ ਤਿੰਨ ਖਿਡਾਰੀਆਂ ਵਿੱਚ ਥਾਂ ਬਣਾ ਕੇ ਇਹ ਮੈਡਲ ਹਾਸਲ ਕੀਤਾ। ਅਕੈਡਮੀ ਦੇ ਚੇਅਰਮੈਨ ਜਗਬੀਰ ਸਿੰਘ ਨੇ ਕਿਹਾ ਹੈ ਕਿ ਇਸ ਪ੍ਰਾਪਤੀ ‘ਚ ਵਧੀਆ ਕੋਚਾਂ ਦੀ ਅਗਵਾਈ, ਵਿਦਿਆਰਥੀਆਂ ਦੀ ਬਿਹਤਰ ਕਾਰਗੁਜ਼ਾਰੀ ਤੇ ਮਿਹਨਤੀ ਸਟਾਫ ਦਾ ਅਹਿਮ ਯੋਗਦਾਨ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply