Thursday, August 6, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕਾਦਮਿਕ ਕੌਂਸਲ ਦੀ ਇਕੱਤਰਤਾ

PPN2901201613

ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਇਕੱਤਰਤਾ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਕਰਵਾਈ ਗਈ। ਜਿਸ ਵਿਚ ਅਕਾਦਮਿਕ ਸਾਲ 2016-17 ਲਈ ਵੱਖ-ਵੱਖ ਕੋਰਸਾਂ ਦੇ ਸਿਲੇਬਸਾਂ ਤੋਂ ਇਲਾਵਾ ਅਧਿਆਪਨ ਵਿਧੀ, ਨਵੇਂ ਕੋਰਸਾਂ ਦੀ ਸ਼ੁਰੂਆਤ ਅਤੇ ਵੱਖ-ਵੱਖ ਕੋਰਸਾਂ ਦੀ ਬਰਾਬਰਤਾ ਬਾਰੇ ਵਿਚਾਰ ਚਰਚਾ ਕੀਤੀ ਗਈ। ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿਘ ਬਰਾੜ ਨੇ ਇਕੱਤਰਤਾ ਦੀ ਪ੍ਰਧਾਨਗੀ ਕੀਤੀ ਅਤੇ ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਨੇ ਮੀਟਿਗ ਦਾ ਏਜਡਾ ਪੇਸ਼ ਕੀਤਾ।ਪ੍ਰੋ. ਪਰਮਜੀਤ ਸਿੰਘ, ਡੀਨ, ਵਿਦਿਅਕ ਮਾਮਲੇ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਪ੍ਰਿਸੀਪਲ, ਵਿਭਾਗਾਂ ਦੇ ਮੁਖੀ, ਡੀਨਜ਼ ਅਤੇ ਹੋਰ ਮੈਂਬਰ ਸਾਹਿਬਾਨ ਇਸ ਮੌਕੇ ਹਾਜ਼ਰ ਸਨ।
ਪ੍ਰੋਫੈਸਰ ਬਰਾੜ ਨੇ ਦੱਸਿਆ ਕਿ ਸਮੇਂ ਦੀ ਲੋੜ ਹੈ ਕਿ ਮਾਨਸਿਕਤਾ ਨੂੰ ਬਦਲਦੇ ਹੋਏ ਸਮਾਜ ਦੀ ਮੰਗ ਅਨੁਸਾਰ ਨਵੇਂ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਜਾਣ ਤਾਂ ਜੋ ਨੌਜੁਆਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੂ.ਜੀ.ਸੀ. ਦੇ ਨਿਰਦੇਸ਼ਾਂ ਅਨੁਸਾਰ ਇਸ ਅਕਾਦਮਿਕ ਵਰ੍ਹੇ ਤੋਂ ਮਾਸਟਰ ਇਨ ਹੌਸਪਿਟਲ ਐਡਮਨਿਸਟਰੇਸ਼ਨ ਦਾ ਕੋਰਸ ਯੂਨੀਵਰਸਿਟੀ ਬਿਜ਼ਨਸ ਸਕੂਲ ਅਧੀਨ ਕਰਵਾਇਆ ਜਾਵੇਗਾ ਜੋ ਕਿ ਪਹਿਲਾਂ ਸਪੋਰਟਸ ਮੈਡੀਸਨ ਅਤੇ ਫੀਜ਼ੀਓਥੀਰੈਪੀ ਵਿਭਾਗ ਅਧੀਨ ਕਰਵਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੀਟਿਗ ਵਿਚ ਵੱਖ-ਵੱਖ ਬਰਾਬਰਤਾ ਜਾਚਣ ਦੀਆਂ ਕਮੇਟੀਆਂ ਦੀਆਂ ਸਿਫਾਰਸ਼ਾਂ ਤੇ ਵੱਖ-ਵੱਖ ਕੋਰਸਾਂ ਦੀ ਬਰਾਬਰਤਾ ਦੀ ਮਾਨਤਾ ਤੋਂ ਇਲਾਵਾ ਸਬੰਧਤ ਕਾਲਜਾਂ ਵਿਚ ਕੁੱਝ ਨਵੇਂ ਕੋਰਸ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਉਨਾਂ੍ਹ ਕਿਹਾ ਕਿ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਪੀ.ਐਚ.ਡੀ. ਨੂੰ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਕੀਤਾ ਜਾਵੇਗਾ।  ਇਸ ਤੋਂ ਪਹਿਲਾਂ, ਪ੍ਰੋਫੈਸਰ ਬਰਾੜ ਨੇ ਅਕਾਦਮਿਕ ਕੌਂਸਲ ਦੇ ਮੈਂਬਰਾਂ ਨੂੰ ਜੀ-ਆਇਆਂ ਕਿਹਾ ਅਤੇ ਯੂਨੀਵਰਸਿਟੀ ਦੀ ਚੰਗੀ ਪਲੇਸਮੈਂਟ ਕਾਰਗੁਜ਼ਾਰੀ ‘ਤੇ ਵਧਾਈ ਦਿੱਤੀ। ਉਨ੍ਹਾਂ ਹਾਉਸ ਨੂੰ ਵਿਸਵਾਸ਼ ਦਵਾਇਆ ਕਿ ਕੋਈ ਸੁਝਾਅ ਜਿਹੜਾ ਕਿ ਯੂਨੀਵਰਸਿਟੀ ਦੇ ਹਿੱਤ ਦਾ ਹੋਵੇਗਾ, ਉਸ ਨੂੰ ਅਣਗੌਲਿਆਂ ਨਹੀਂ ਕੀਤਾ ਜਾਵੇਗਾ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply