Friday, July 24, 2026

ਆਪ ਵੱਲੋ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਟਿਕਟਾਂ ਦੀ ਵੰਡ ਮੈਰਿਟ ਦੇ ਅਧਾਰ ‘ਤੇ ਹੋਵੇਗੀ – ਡਿੰਪੀ, ਪਾਠਕ

PPN3101201605

ਜੰਡਿਆਲਾ ਗੁਰੂ, 31 ਜਨਵਰੀ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਤੇ ਬੂਥ ਇੰਚਾਰਜਾਂ ਦੀ ਮੀਟਿੰਗ ਸਰਬਜੀਤ ਸਿੰਘ ਡਿੰਪੀ ਅਤੇ ਨਰੇਸ਼ ਪਾਠਕ ਦੀ ਅਗਵਾਈ ਹੇਠ ਹੋਈ।ਬੂਥ ਇੰਚਾਰਜਾਂ ਨੂੰ ਆਪਣੇ ਆਪਣੇ ਬੂਥਾਂ ਤੇ 11 ਮੈਂਬਰੀ ਕਮੇਟੀਆਂ ਤਿਆਰ ਕਰਕੇ ਨੁਕੜ ਮੀਟਿੰਗਾਂ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋ ਪਾਰਟੀ ਨੂੰ ਜਾਣੂ ਕਰਵਾਇਆ ਜਾ ਸਕੇ।ਬੁਲਾਰਿਆਂ ਨੇ ਇਹ ਗੱਲ ਸਪੱਸ਼ਟ ਕੀਤੀ ਕਿ 2017 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਭਰ ਵਿੱਚ ਸਾਰੀਆਂ ਸੀਟਾਂ ਦੀ ਮੈਰਿਟ ਦੇ ਅਧਾਰ ਤੇ ਟਿਕਟਾਂ ਦੀ ਵੰਡ ਕੀਤੀ ਜਾਵੇਗੀ ਜਿਸ ਵਿੱਚ ਬੂਥ ਇੰਚਾਰਜਾਂ ਦਾ ਅਹਿਮ ਰੋਲ ਹੋਵੇਗਾ।ਉਹਨਾ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਗੱਲ ਦਾ ਪ੍ਰਚਾਰ ਕਰੇ ਕਿ ਉਸ ਨੂੰ ਪਾਰਟੀ ਨੇ ਟਿਕਟ ਦੇਣ ਦਾ ਭਰੋਸਾ ਦਿੱਤਾ ਹੈ ਤਾਂ ਉਸ ‘ਤੇ ਯਕੀਨ ਨਾ ਕਰੇ ਤੇ ਕੋਈ ਵੀ ਉਸ ਨੂੰ ਮੂੰਹ ਨਾ ਲਗਾਵੇ।ਇਸ ਮੌਕੇ ਸੁੱਖਦੇਵ ਸਿੰਘ ਸਰਜਾ, ਬੁੱਧ ਸਿੰਘ ਰਾਣਾਕਾਲਾ, ਅਨਮੋਲ ਸਿੰਘ ਛਾਪਾ, ਸੂਬੇਦਾਰ ਮਹਿੰਦਰ ਸਿੰਘ ਦਾਖਲਾ, ਅਜੈਬ ਸਿੰਘ ਧੀਰੇਕੋਟੀਆ, ਸਵਰਨ ਸਿੰਘ ਗਹਿਰੀ ਮੰਡੀ, ਬਲਵਿੰਦਰ ਸਿੰਘ ਰਮਾਣਾਚੱਕ, ਤੇਜਦੀਪ ਸਿੰਘ, ਸੁਰਿੰਦਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ ਬੱਬੂ, ਆਤਮਾ ਸਿੰਘ, ਪ੍ਰਭ ਜਾਣੀਆਂ, ਸੁੱਚਾ ਸਿੰਘ ਬੰਡਾਲਾ, ਬਲਦੇਵ ਸਿੰਘ ਬੰਡਾਲਾ, ਕਸ਼ਮੀਰ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਕੰਗ ਤੇ ਬੂਥ ਇੰਚਾਰਜ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ …

Leave a Reply