Thursday, April 9, 2026

ਐਨ.ਆਰ.ਆਈ. ਫਾਊਂਡੇਸ਼ਨ ਵਲੋਂ 11 ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ

PPN0102201602

ਬਠਿੰਡਾ, 1 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ. ਚੈਰੀਟੇਬਲ ਫਾਊਂਡੇਸ਼ਨ ਕੈਨੇਡਾ ਦੁਆਰਾ ਭਾਈ ਘਨੱਈਆ ਚੈਰੀਟੇਬਲ ਫਾਊਂਡੇਸ਼ਨ ਬਠਿੰਡਾ ਦੇ ਸਹਿਯੋਗ ਨਾਲ 11ਵਾਂ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ 11 ਗਰੀਬ ਤੇ ਲੋੜਵੰਦ ਲੜਕੀਆਂ ਦੇ ਵਿਆਹ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਵਿਖੇ ਆਯੋਜਿਤ ਸਮਾਗਮ ਦੌਰਾਨ 11 ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ । ਇਸ ਮੌਕੇ ਸੰਤ ਬਾਬਾ ਛੋਟਾ ਸਿੰਘ ਮਸਤੂਆਣਾ ਸਾਹਿਬ ਦਮਦਮਾ ਸਾਹਿਬ ਵਾਲੇ, ਸੰਤ ਬਾਬਾ ਬਲਦੇਵ ਸਿੰਘ ਜਲਾਲ ਵਾਲੇ ਅਤੇ ਸੰਤ ਬਾਬਾ ਯਸ਼ਪ੍ਰੀਤ ਸਿੰਘ ਮਲੂਕੇ ਵਾਲਿਆਂ ਨੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤੇ। ਇਸ ਮੌਕੇ ਐਨ.ਆਰ.ਆਈ. ਫਾਊਂਡੇਸ਼ਨ ਵੱਲੋਂ ਨਵ-ਵਿਆਹੇ ਜੋੜਿਆਂ ਨੂੰ ਰੋਜ਼ਾਨਾ ਜਰੂਰਤ ਦਾ ਸਾਮਾਨ ਜਿਸ ਵਿੱਚ ਨਿੱਤ ਵਰਤੋਂ ਦੇ ਬਰਤਨ, ਫੋਲਡਿੰਗ ਬੈੱਡ, ਬਿਸਤਰੇ, ਪੇਟੀ,ਸਲਾਈ ਮਸ਼ੀਨ, ਕੁਰਸੀਆਂ- ਮੇਜ਼, ਸਾਈਕਲ, ਟੇਬਲ ਫੈਨ, ਲੜਕੀ ਦੇ ਸੂਟ, ਲੜਕੇ ਦੇ ਸੂਟ, ਮੇਕ-ਅਪ ਕਿੱਟ, ਫੁਲਕਾਰੀ, ਬੂਟ ਆਦਿ ਦਿੱਤੇ ਗਏ। ਇਸ ਮੌਕੇ ਐਨ.ਆਰ.ਆਈ. ਚੈਰੀਟੇਬਲ ਫਾਊਂਡੇਸ਼ਨ ਦੇ ਪ੍ਰਧਾਨ ਛਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਕੈਨੇਡਾ ਬੈਠੇ ਪੰਜਾਬੀਆਂ ਵੱਲੋਂ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਜਿਸ ਤਹਿਤ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਲਈ ਪਹਿਲਾਂ ਲੜਕੀ ਪਰਿਵਾਰ ਦੀ ਪਹਿਚਾਣ ਕੀਤੀ ਜਾਂਦੀ ਹੈ ਤੇ ਪੂਰੀ ਜਾਂਚ ਪੜਤਾਲ ਉਪਰੰਤ ਹੀ ਫੈਸਲਾ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਭਗਵੰਤ ਸਿੰਘ ਅਤੇ ਰਾਗੀ ਲਖਵਿੰਦਰ ਸਿੰਘ ਦੁਆਰਾ ਆਨੰਦ ਕਾਰਜ ਦੀ ਰਸਮ ਅਤੇ ਅਰਦਾਸ ਕੀਤੀ ਗਈ। ਉਪਰੰਤ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਸਮਾਘ ਦੁਆਰਾ ਨਵਵਿਆਹੇ ਜੋੜਿਆਂ ਨੂੰ ਵਧਾਈ ਦਿੰਦਿਆਂ ਵਿਆਹ ਦੇ ਸਰਟੀਫਿਕੇਟ ਵੀ ਜਾਰੀ ਕੀਤੇ। ਇਸ ਮੌਕੇ ਭਾਈ ਘਨੱਈਆ ਚੈਰੀਟੇਬਲ ਫਾਊਂਡੇਸ਼ਨ ਬਠਿੰਡਾ ਵੱਲੋਂ ਸਮੂਹ ਮੈਂਬਰ ਅਤੇ ਅਹੁੱਦੇਦਾਰ ਹਾਜ਼ਰ ਸਨ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply