Wednesday, July 22, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਨਵੇਂ ਕੋਰਸ ਸ਼ੁਰੂ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ, ਅੰਮ੍ਰਿਤਸਰ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ ਮਿਤੀ 5 ਫਰਵਰੀ 2016 ਤੋਂ 20-ਰੋਜਾ (ਰੋਜਾਨਾਂ 01:30 ਘੰਟਾ) ਸ਼ਾਰਟ ਟਰਮਫ਼ਕਰੈਸ਼ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕਰੈਸ਼ਫ਼ਸ਼ਾਰਟ ਟਰਮ ਕੋਰਸਾਂ ਵਿਚ ਹੋਮ ਮੈਨੇਜਮੈਂਟ (ਲੜਕੀਆਂ ਲਈ) ਅਤੇ ਡਾਂਸ ਐਂਡ ਮਿਊਜ਼ਿਕ (ਪਰਫਾਰਮਿੰਗ ਆਰਟ) ਲੜਕੇ ਅਤੇ ਲੜਕੀਆਂ ਲਈ ਸ਼ਾਮਿਲ ਹਨ। ਚਾਹਵਾਨ ਉਮੀਦਵਾਰ ਮਿਤੀ 5 ਫਰਵਰੀ 2016 ਤੱਕ ਦਾਖਲਾ ਫਾਰਮ ਵਿਭਾਗ ਦੇ ਦਫਤਰ ਤੋਂ ਪ੍ਰਾਪਤ ਕਰਕੇ ਭਰ ਸਕਦੇ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply