Tuesday, April 28, 2026

ਪੱਟੀ ਦੇ ਵਿੱਕੀ ਨੇ ਜਿੱਤਿਆ ‘ਮਿਸਟਰ ਪੰਜਾਬ’ ਦਾ ਖਿਤਾਬ

PPN0203201619

ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ‘ਆਰਨੋਲਡ ਸਪੋਰਟਸ ਕਲੱਬ’ ਲੁਧਿਆਣਾ ਵੱਲੋਂ ਕਰਵਾਏ ਗਏ ਦੂਸਰੇ ‘ਆਇਰਨ ਮੈਨ ਆਫ ਦੀ ਪੰਜਾਬ’ ਬਾਡੀ ਬਿਲਡਿੰਗ ਮੁਕਾਬਿਲਆਂ ਵਿੱਚ ਰਜਿੰਦਰਾ ਹੈਲਥ ਕਲੱਬ ਪੱਟੀ ਦੇ ਕੋਚ ਵਿਕਰਮਜੀਤ ਸਿੰਘ ਵਿੱਕੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 75 ਕਿਲੋ ਭਾਗ ਵਰਗ ਵਿੱਚ ਓਵਰਆਲ ‘ਮਿਸਟਰ ਪੰਜਾਬ’ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਇਨ੍ਹਾਂ ਮੁਕਾਬਿਲਆਂ ਵਿੱਚ ਕਰੀਬ 200 ਬਾਡੀ ਬਿਲਡਰਾਂ ਨੇ ਹਿੱਸਾ ਲਿਆ, ਜਿਨ੍ਹਾਂ ਨੂੰ ਪਛਾੜਦਿਆਂ ਵਿੱਕੀ ਨੇ ਇਸ ਖਿਤਾਬ ‘ਤੇ ਆਪਣਾ ਕਬਜ਼ਾ ਕੀਤਾ। ਇਸ ਮੌਕੇ ਪ੍ਰੇਮ ਚੰਦ ਡੋਗਰਾ, ਮੋਨੂੰ ਸਭਰਵਾਲ ਅਤੇ ਨਵਰੀਤ ਸਿੰਘ ਵੱਲੋਂ ਵਿਕਰਮਜੀਤ ਸਿੰਘ ਨੂੰ ‘ਮਿਸਟਰ ਪੰਜਾਬ’ ਜੇਤੂ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਕੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਬਾਡੀ ਬਿਲਡਿੰਗ ਨਾਲ ਜੁੜਣਾ ਚਾਹੀਦਾ ਹੈ। ਇਸ ਨਾਲ ਜਿੱਥੇ ਸਾਡਾ ਸ਼ਰੀਰ ਤੰਦਰੁਸਤ ਅਤੇ ਮਜ਼ਬੂਤ ਬਣਦਾ ਹੈ ਉੱਥੇ ਅਸੀਂ ਇਸ ਖੇਤਰ ਵਿੱਚ ਨਾਮਣਾ ਖੱਟ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਦੇ ਹਾਂ। ਇਸ ਮੌਕੇ ਵਿਨੋਦ ਕੁਮਾਰ ਖੰਨਾ ਪ੍ਰਧਾਨ, ਜਗਵੰਤ ਸਿੰਘ ਜੱਗੀ, ਅਰਸ਼ ਜੈਨ, ਸਾਗਰ ਜੈਨ ਆਦਿ ਹਾਜ਼ਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply