
ਪੱਟੀ, 2 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਸ਼੍ਰੀ ਦਸ਼ਮੇਸ਼ ਸੀਨੀਅਰ ਸੈਕਡਰੀ ਸਕੂਲ ਕੋਟਦਾਤਾ ਵਿਖੇ ਸਲਾਨਾ ਸਮਾਗਮ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋ ਐਫੀ : ਅਤੇ ਰਿਕੋਗਨਾਇਜਡ ਸਕੂਲ ਯੂਨੀਅਨ ਰਾਸਾ ਦੇ ਪੰਜਾਬ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਸਿਰਕਤ ਕੀਤੀ। ਇਸ ਮੌਕੇ ‘ਤੇ ਸਕੂਲੀ ਬੱਚਿਆ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਨਸ਼ਿਆਂ ਖ਼ਿਲਾਫ ਅਤੇ ਭਰੂਣ ਹੱਤਿਆ ਵਿਰੁੱਧ ਕੋਰੀਉਗ੍ਰਾਂਫੀ ਪੇਸ ਕਰਕੇ ਵਾਹ-ਵਾਹ ਖੱਟੀ।ਪ੍ਰਿੰਸੀਪਲ ਮਧੂ ਬਾਲਾ ਵੱਲੋਂ ਸਕੂਲ ਦੀ ਸਲਾਨਾ ਰਿਪੋਰਟ ਸੁਣਾਈ ਅਤੇ ਆਏ ਪਤਵੰਤਿਆਂ ਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਸਰਹੱਦੀ ਇਲਾਕੇ ਵਿੱਚ ਸਕੂਲ ਖੋਲ ਕੇ ਬੱਚਿਆ ਨੂੰ ਵਧੀਆ ਪੜਾਈ ਦਿੱਤੀ ਜਾ ਰਹੀ ਹੈ ਜੋ ਸਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੜਾਈ ਹੀ ਜੀਵਨ ਦੀ ਸਬ ਤੋ ਵੱਡੀ ਦੋਲਤ ਹੈ ਜੋ ਕਦੇ ਗੁੰਮ ਨਹੀ ਹੋ ਸਕਦੀ। ਇਸ ਮੌਕੇ ‘ਤੇ ਸਕੂਲ ਦੇ ਐਮਡੀ ਸਤਿੰਦਰ ਪਾਲ ਸਿੰਘ ਨੇ ਕਿਹਾ ਕਿ ਅੱਜਕੱਲ ਲੜਕੀਆਂ ਵੀ ਲੜਕਿਆ ਦੇ ਬਰਾਬਰ ਹਨ ਉਨ੍ਹਾਂ ਨੂੰ ਵੀ ਵੱਧ ਤੋਂ ਵੱਧ ਪੜਾੳਣਾਂ ਚਾਹੀਦਾ ਹੈ। ਇਸ ਮੌਕੇ ‘ਤੇ ਸਕੂਲ ਦੇ ਚੰਗੀਆਂ ਪੁਜ਼ੀਸ਼ਨਾ ਵਾਲੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ ਗਿਆ। ਮਨਜੀਤ ਕੌਰ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਇਸ ਮੌਕੇ ਪ੍ਰਿੰਸੀਪਲ ਮੋਨਿਕਾ ਸੰਧੂ, ਐਮਡੀ ਰਵਿੰਦਰ ਪਠਾਣੀਆਂ ਛਿਹਰਆਟਾ, ਪ੍ਰਿੰਸੀਪਲ ਰਜਿੰਦਰ ਸ਼ਰਮਾ, ਰਾਜਬੀਰ ਸਿੰਘ ਨੰਦਪੁਰ, ਸਤਨਾਮ ਸਿੰਘ ਬਾਠ, ਸੁਖਦੀਪ ਸਿੰਘ ਘਰਿਆਲਾ, ਜਗਮੋਹਨ ਸਿੰਘ ਕੋਟਬੁੱਡਾ, ਜਤਿੰਦਰ ਸਿੰਘ ਠੱਠਾ (ਘਰਿਆਲਾ) ਸਕੱਤਰ ਸਿੰਘ ਲਾਲਪੁਰਾ , ਗੁਰਵੇਲ ਸਿੰਘ ਲੁਹਾਰੀਆਂ ਪੱਟੀ। ਗੁਰਦੇਵ ਸਿੰਘ, ਜਸਬੀਰ ਸਿੰਘ ਸਰਪੰਚ ਕੋਟਦਾਤਾ, ਰਵਿੰਦਰ ਸਰਪੰਚ ਦਦੇਹਰ ਸਾਹਿਬ, ਕਾਲਾ ਸਰਪੰਚ, ਡਾਂ ਬੁੱਧ ਸਿੰਘ, ਸਰਪੰਚ ਰੱਤਾਗੁੱਦਾ, ਪ੍ਰਗਟ ਸਿੰਘ ਕੁਹਾੜਕਾ, ਐਮਡੀ ਸੇਰੋਂ ਸਕੂਲ ਅਤੇ ਬੱਚਿਆ ਦੇ ਮਾਪੇ ਹਾਜ਼ਰ ਸਨ।
Punjab Post Daily Online Newspaper & Print Media