Thursday, July 16, 2026

ਮਾਡਰਨ ਕਾਲਜ ਖੁਰਦ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ

PPN0902201607

ਸੰਦੌੜ, 9 ਫਰਵਰੀ (ਹਰਮਿੰਦਰ ਸਿੰਘ ਭੱਟ)- ਮਾਡਰਨ ਕਾਲਜ ਖੁਰਦ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਰਨ ਕਾਲਜ ਦੇ ਡਾਇਰੈਕਟਰ ਸ. ਜਗਜੀਤ ਸਿੰਘ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਹਰਿਮੰਦਰ ਸਾਹਿਬ (ਅੰਮ੍ਰਿਤਸਰ), ਤਰਨਤਾਰਨ ਸਾਹਿਬ, ਹਰੀਕੇ ਪੱਤਣ, ਵਾਹਗਾ ਬਾਡਰ, ਜ਼ਿਲ੍ਹਿਆ ਵਾਲਾ ਬਾਗ, ਰੰਗਲਾ ਪੰਜਾਬ ਅਤੇ ਸਾਇੰਸ ਸਿਟੀ ਵਿਖੇ ਲਿਜਾਇਆ ਗਿਆ।ਟੂਰ ਦੌਰਾਨ ਉਹਨਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਤਾ ਕੀਤੇ ਹੀ ਨਾਲ ਹੀ ਰੰਗਲੇ ਪੰਜਾਬ ਤੋਂ ਉਹਨਾਂ ਨੂੰ ਆਪਣੇ ਵਿਸਰ ਰਹੇ ਸੱਭਿਆਚਾਰ ਦੀਆਂ ਚੀਜ਼ਾ ਨੂੰ ਵੇਖਣ ਦਾ ਮੌਕਾ ਵੀ ਮਿਲਿਆ। ਸਾਇੰਸ ਸਿਟੀ ਤੋਂ ਵਿਦਿਆਰਥੀਆਂ ਨੇ ਸਾਇੰਸ ਨਾਲ ਸੰਬੰਧਿਤ ਬਹੁਤ ਕੁੱਝ ਦੇਖਿਆ ਅਤੇ ਸਮਝਿਆ।ਇਸ ਸਮੇਂ ਦੌਰਾਨ ਮਾਡਰਨ ਕਾਲਜ ਖੁਰਦ ਦੇ ਸਮੂਹ ਸਟਾਫ ਮੈਂਬਰ ਹਾਜਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply