Monday, March 23, 2026

ਨਿਯਮਾਂ ਨੂੰ ਛਿੱਕੇ ਟੰਗ ਬੀ.ਆਰ.ਟੀ.ਐਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਨੂੰ ਦਿੱਤਾ ਜਾ ਰਿਹਾ ਅੰਜ਼ਾਮ – ਰਿੰਟੂ

PPN0902201617

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ)- ਹਲਕਾ ਉੱਤਰੀ ਤੋਂ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਬੀ.ਆਰ.ਟੀ.ਐਸ ਪ੍ਰੋਜੈਕਟ ਨੂੰ ਜੂਨ ਮਹੀਨੇ ਤਕ ਮੁਕੰਮਲ ਕਰਨ ਦੇ ਅਲਟੀਮੇਟਮ ‘ਤੇ ਸਰਕਾਰ ਨੂੰ ਘੇਰਦਿਆ ਕਿਹਾ ਕਿ ਪ੍ਰੋਜੈਕਟ ਨੂੰ ਜਲਦ ਸਮਾਪਤ ਕਰਨ ਦੇ ਚੱਕਰ ਵਿੱਚ ਕੰਟ੍ਰੈਕਟਰ ਨਿਰਮਾਣ ਕਾਰਜ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਭਾਰੀ ਖਾਮੀਆਂ ਨੂੰ ਅੰਜ਼ਾਮ ਦੇ ਰਿਹੇ ਹਨ।ਉਨਾਂ ਕਿਹਾ ਕਿ ਵਰਲਡ ਵਿੱਚ ਫੇਲ ਸਾਬਿਤ ਹੋਏ ਬੀ.ਆਰ.ਟੀ.ਐਸ ਪ੍ਰੋਜੈਕਟ ਨੂੰ ਅੰਮ੍ਰਿਤਸਰ ਵਿੱਚ ਲਗਾਉਣ ਦੀ ਅਕਾਲੀ-ਭਾਜਪਾ ਸਰਕਾਰ ਦੀ ਕੀ ਦਿਲਚਸਪੀ ਹੈ? ਅੰਮ੍ਰਿਸਤਰ ਨੂੰ ਕੈਲੀਫੋਰਨਿਆ ਬਨਾਉਣ ਦੇ ਸੁਪਨੇ ਵਿਖਾ ਕੇ ਅਕਾਲੀ-ਭਾਜਪਾ ਸਰਕਾਰ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਹੀ ਰਹਿਣ ਦੇਣ ਤਾਂ ਜਿਆਦਾ ਬਿਹਤਰ ਹੋਵੇਗਾ।ਅੱਗੇ ਹੀ ਲੋਕ ਸੁਖਬੀਰ ਬਾਦਲ ਤੇ ਅਨਿਲ ਜੋਸ਼ੀ ਦੇ ਸ਼ੇਖ ਚਿੱਲੀ ਦੇ ਹਸੀਨ ਸੁਪਨਿਆ ਤੋਂ ਤੰਗ ਆ ਚੁਕੇ ਹਨ।ਉਨਾਂ ਸ਼ੱਕ ਜਾਹਿਰ ਕੀਤਾ ਕਿ 600 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦੇ ਜਰਇਏ ਅਕਾਲੀ-ਭਾਜਪਾ ਲੀਡਰਾਂ ਦੀ ਜੇਬਾਂ ਵਿੱਚ ਮੋਟੀ ਕਮਿਸ਼ਨ ਪਹੁੰਚ ਰਹੀ ਹੈ।ਉਨਾਂ ਕਿਹਾ ਕਿ ਬੀ.ਆਰ.ਟੀ.ਐਸ ਪ੍ਰੋਜੈਕਟ ਵਿੱਚ ਹੋ ਰਹੀ ਖਾਮੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਅੱਜ ਬਟਾਲਾ ਰੋਡ ‘ਤੇ ਚੱਲ ਰਿਹਾ ਬੀ.ਆਰ.ਟੀ.ਐਸ ਪ੍ਰੋਜੈਕਟ ਦਾ ਮੁਆਇਨਾ ਕਰਦਿਆ ਖਾਮੀਆਂ ਦੀ ਵੀਡੀਓ ਰਿਲੀਜ ਕਰਦਿਆਂ ਕਿਹਾ ਕਿ ਕੰਟ੍ਰੈਕਟਰ ਅਲਟੀਮੇਟਮ ਤੋਂ ਬਾਅਦ ਭਾਰੀ ਦਬਾਅ ਦੇ ਚਲਦਿਆ ਜਲਦਬਾਜੀ ਵਿੱਚ ਕੰਮ ਕਰਮ ਲਗ ਪਏ ਹਨ।ਮੀਂਹ ਦੇ ਪਾਣੀ ਅਤੇ ਨਿਕਾਸੀ ਦੇ ਲਈ ਪਾਈਆਂ ਜਾ ਰਹੀਆ ਪਾਈਪਾਂ ਨੂੰ ਬਿਨਾ ਜੋੜ ਲਾਏ ਹੀ ਉਸ ‘ਤੇ ਮਿੱਟੀ ਪਾਈ ਜਾ ਰਹੀ ਹੈ।ਮਹਿਜ਼ 5-6 ਫੁੱਟ ਦੀ ਗਹਿਰਾਈ ‘ਤੇ ਪਾਈਪਾਂ ਪਾਈਆਂ ਜਾ ਰਹੀਆਂ ਹਨ ਅਤੇ ਇੰਨਾ ਪਾਈਪਾਂ ਦੇ ਥੱਲੇ ਸੀਵਰੇਜ ਪਾਈਪ ਚਲ ਰਹੀ ਹੈ।ਉਨਾਂ ਕਿਹਾ ਕਿ ਇਸ ਵਿੱਚ ਦੋ ਰਾਏ ਨਹੀਂ ਕਿ ਪਾਈਪਾਂ ਦੇ ਗਲਤ ਜੋੜ ਨਾਲ ਕਦੇ ਵੀ ਲੀਕੇਜ਼ ਹੋਣ ਦੀ ਸੰਭਾਵਨਾ ਹੈ।ਉਥੇ ਦੂਜੇ ਪਾਸੇ ਬੀ.ਆਰ.ਟੀ.ਐਸ ਪ੍ਰੋਜੈਕਟ ਵਿੱਚ ਸੜਕ ‘ਤੇ ਜੋ ਕੰਕ੍ਰੀਟ ਵਿਛਾਈ ਜਾ ਰਹੀ ਹੈ, ਉਸ ਵਿੱਚ ਮਜਬੂਤੀ ਦੇ ਲਈ ਸਰੀਆ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਜਿਸ ਕਾਰਣ ਕਦੇ ਵੀ ਸੜਕ ਧੱਸ ਸਕਦੀ ਹੈ।ਉਨਾਂ ਕਿਹਾ ਕਿ ਬਟਾਲਾ ਰੋਡ ਅੰਮ੍ਰਿਤਸਰ ਨੂੰ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇ ਦੇ ਨਾਲ ਜੋੜਦਾ ਹੈ ਅਤੇ ਇੱਥੋ ਹੈਵੀ ਵਹੀਕਲ ਗੁਰਜਦੇ ਹਨ।ਜਿਸ ਤਰਾਂ ਨਾਲ ਨਿਰਮਾਣ ਕਾਰਜ ਵਿੱਚ ਖਾਮੀਆਂ ਵਰਤੀਆ ਜਾ ਰਹੀਆ ਹਨ, ਉਸ ਨਾਲ ਕਦੇ ਵੀ ਸੜਕ ਦੇ ਧਸੱਣ ਦੇ ਨਾਲ ਵੱਡਾ ਹਾਦਸਾ ਹੋ ਸਕਦਾ ਹੈ, ਜਿਸ ਦਾ ਸਥਾਨਕ ਲੋਕਾਂ ਨੂੰ ਵੀ ਖਦਸ਼ਾ ਹੈ ਅਤੇ ਉਹ ਵੀ ਇਸ ਕਾਰਜ ਤੋਂ ਡਰੇ ਹੋਏ ਹਨ।ਉਨਾਂ ਕਿਹਾ ਕਿ ਉਨਾਂ ਨੂੰ ਜਨਤਾ ਦੇ ਖੂਨ-ਪਸੀਨੇ ਦੇ 600 ਕਰੋੜ ਰੁਪਏ ਡੁੱਬਦੇ ਹੋਏ ਨਜਰ ਆ ਰਿਹੇ ਹਨ।ਬਟਾਲਾ ਰੋਡ ‘ਤੇ ਹਜਾਰਾਂ ਘਰ, 3 ਹਜਾਰ ਦੁਕਾਨਾਂ ਅਤੇ ਲਗਭਗ 500 ਦੇ ਕਰੀਬ ਗੌਦਾਮ, 400 ਤੋਂ ਜਿਆਦਾ ਛੋਟੇ-ਵੱਡੋ ਉਦਯੋਗ ਇਸ ਦਾ ਸੰਤਾਪ ਪਿਛਲੇ 3 ਵਰਿਆਂ ਤੋਂ ਝੇਲ ਰਿਹੇ ਹਨ।ਅੰਮ੍ਰਿਤਸਰ ਤੋਂ ਜੰਮੂ-ਕਸ਼ਮੀਰ ਨੂੰ ਜੋੜਨ ਵਾਲੇ ਬਟਾਲਾ ਰੋਡ ‘ਤੇ ਰਹਿ ਰਿਹੇ ਲੋਕਾਂ ਦੀ ਰੋਜੀ-ਰੋਟੀ ਦਾਅ ‘ਤੇ ਲੱਗੀ ਹੋਈ ਹੈ।
ਰਿੰਟੂ ਨੇ ਕਿਹਾ ਕਿ ਸ਼ਹਿਰ ਦੀ ਜਨਸੰਖਿਆ 13 ਲੱਖ ਦੇ ਕਰੀਬ ਹੈ ਅਤੇ ਰੋਜ਼ਾਨਾ ਲਗਭਗ 2 ਲੱਖ ਦੇ ਕਰੀਬ ਸੈਲਾਨੀ ਪਹੁੰਚ ਰਿਹਾ ਹੈ।ਸ਼ਹਿਰ ਦੀ ਦੁਰਦਸ਼ਾ ਵੇਖ ਦੇ ਸ਼ਹਿਰਵਾਸੀ ਘਬਰਾਉਣ ਲਗ ਪਏ ਹਨ ਉੱਥੇ ਸੈਲਾਨੀ ਕਿਹੜੀ ਤਸਵੀਰ ਸ਼ਹਿਰ ਦੀ ਲੈ ਕੇ ਜਾ ਰਿਹੇ ਹਨ, ਸੋਚਣ ਵਾਲੀ ਗੱਲ ਹੈ।ਉਨਾਂ ਕਿਹਾ ਕਿ ਬੀ.ਆਰ.ਟੀ.ਐਸ ਪ੍ਰੋਜੈਕਟ ਦੇ ਮਾਧਿਅਮ ਨਾਲ 100 ਬੱਸਾ ਨੂੰ ਚਲਾਇਆ ਜਾਣਾ ਹੈ, ਇਸ ਦੇ ਲਈ ਇੰਨਾ ਵੱਡਾ ਤਮਾਸ਼ਾ ਕਿਓ ਕੀਤਾ ਜਾ ਰਿਹਾ ਜਦਕਿ ਪਹਿਲੇ ਹੀ ਸਿਟੀ ਬਸ ਦਾ ਪ੍ਰਯੋਗ ਸ਼ਹਿਰ ਵਿੱਚ ਫੇਲ ਹੋ ਚੁੱਕਾ ਹੈ।ਉਨਾਂ ਕਿਹਾ ਕਿ ਇਸ 600 ਕਰੋੜ ਰੁਪਏ ਦੇ ਨੁਕਸਾਨ ਦੇ ਲਈ ਕੌਣ ਜਿੰਮੇਦਾਰੀ ਲਵੇਗਾ, ਇਸਦਾ ਅਕਾਲੀ-ਭਾਜਪਾ ਸਰਕਾਰ ਜਵਾਬ ਦੇਵੇ।ਸਰਕਾਰ ਦਾਵਾ ਕਰ ਰਹੀ ਹੈ ਜੂਨ ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ, ਲੇਕਿਨ ਸਰਕਾਰ ਸੁਪਨਿਆਂ ਦੀ ਦੁਨੀਆਂ ਤੋਂ ਬਾਹਰ ਆਵੇ ਅਤੇ ਜਨਤਾ ਨੂੰ ਇਹ ਵੀ ਪਤਾ ਹੈ ਕਿ ਅਗਲੇ 2 ਸਾਲਾਂ ਤਕ ਪ੍ਰੋਜੈਕਟ ਪੂਰਾ ਨਹੀਂ ਹੋ ਸਕਦਾ।ਉਨਾਂ ਕਿਹਾ ਕਿ ਪ੍ਰੋਜੈਕਟ ਵਿੱਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਦੀ ਕਾਰਗੁਜਾਰੀ ਨੂੰ ਜਨਤਾ ਦੇ ਸਾਹਮਣੇ ਲਿਆਇਆ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ।

Check Also

ਬਾਬਾ ਬਿਧੀ ਚੰਦ ਜੀ ਸੰਪਰਦਾ ਦੇ 10ਵੇਂ ਮੁਖੀ ਬਾਬਾ ਸੋਹਣ ਸਿੰਘ ਦੇ ਸਾਲਾਨਾ ਬਰਸੀ ਸਮਾਗਮਾਂ `ਚ ਐਡਵੋਕੇਟ ਧਾਮੀ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply