ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਸਮਾਜ ਸੇਵੀ ਚੰਦਰ ਸੇਖਰ ਆਜ਼ਾਦ ਵੈਲਫੇਅਰ ਸੁਸਾਇਟੀ ਦੀ ਤਰਫੋਂ ਵਾਤਾਵਰਣ ਅਤੇ ਪੌਦਾ ਰੋਪਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੁਸਾਇਟੀ ਦੇ ਚੇਅਰਮੈਨ ਅੰਤਰ ਬਰਾੜ ਅਤੇ ਪ੍ਰਧਾਨ ਸਚਿਨ ਸਰਮਾਂ ਦੀ ਅਗਵਾਈ ਵਿਚ ਸਾਈਕਲ ਰੈਲੀ ਦਾ ਆਯੋਜਿਨ ਕੀਤਾ ਗਿਆ। ਇਸ ਰੈਲੀ ਨੂੰ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਸਾਈਕਲ ਚਲਾ ਕੇ ਅਤੇ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਲੋਕਾਂ ਨੂੰ ਪੌਦਾ ਰੋਪਣ ਕਰਨ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਦਾ ਸੰਦੇਸ਼ ਦਿੰਦੇ ਕਿਹਾ ਕਿ ਬ੍ਰਿਛ- ਪੌਦੇ ਹੀ ਜੀਵਨ ਦਾ ਆਧਾਰ ਹਨ ਇਨ੍ਹਾਂ ਦੇ ਬਿਨ੍ਹਾਂ ਜੀਵਨ ਦੀ ਕਲਪਨਾ ਭੀ ਨਹੀ ਕੀਤੀ ਜਾਂ ਸਕਦੀ। ਉਨ੍ਹਾਂ ਕਿਹਾ ਕਿ ਬ੍ਰਿਛ ਪੌਦੇ ਨਾ ਹੋਣ ਤਾਂ ਸਾਡਾ ਜੀਵਨ ਇਕ ਮਿੰਟ ਵੀ ਨਹੀ ਰਹਿ ਸਕਦਾ । ਉਨ੍ਹਾਂ ਕਿਹਾ ਕਿ ਇਨਸਾਨ ਖੁਸ਼ੀ ਗਮੀ ਦੇ ਮੌਕੇ ‘ਤੇ ਆਪਣੇ ਘਰ ਜਾਂ ਆਸ ਪਾਸ ਇਕ ਪੌਦਾ ਜਰੂਰ ਲਗਾਏ ਅਤੇ ਆਪਣੇ ਬੱਚਿਆਂ ਵਾਂਗੂ ਇਸ ਦੀ ਦੇਖਭਾਲ ਕਰੇ ਤਾਂ ਕਿ ਆਉਣ ਵਾਲੀ ਪੀੜੀ ਨੂੰ ਸਵੱਛ ਹਵਾ ਪ੍ਰਾਪਤ ਹੋ ਸਕੇ। ਮੇਅਰ ਨੇ ਕਲੱਬ ਦੇ ਇਸ ਕਾਰਜ ਦੀ ਭਰਪੂੁਰ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਹਰ ਸੰਭਵ ਮਦਦ ਦਾ ਵਿਸਵਾਸ਼ ਦਿਲਾਇਆ। ਸੁਸਾਇਟੀ ਦੇ ਚੇਅਰਮੈਨ ਬਰਾੜ ਨੇ ਕਿਹਾ ਕਿ ਦਿਨੋ ਦਿਨ ਘਟਦੇ ਜਾ ਰਹੇ ਬ੍ਰਿਛ ਪੌਦਿਆਂ ਦੇ ਕਾਰਨ ਮੈਂਬਰ ਬਹੁਤ ਚਿੰਤਤ ਹਨ। ਇਸ ਲਈ ਜਾਗਰੂਕ ਰੈਲੀ ਦਾ ਆਯੋਜਿਨ ਕੀਤਾ ਗਿਆ। ਜਾਗਰੂਕ ਰੈਲੀ ਸ਼ਹਿਰ ਦੇ ਭਿੰਨ ਭਿੰਨ ਥਾਵਾਂ ਤੋਂ ਹੁੰਦੀ ਹੋਈ ਤਿਨਕੋਣੀ ‘ਤੇ ਆ ਕੇ ਸੰਪਨ ਹੋਈ। ਇਸ ਮੌਕੇ ਕੁਲਵਿੰਦਰ ਸਿੰਘ, ਤੇਜ ਬਰਾੜ, ਸ਼ਿਵਰਾਜ, ਮੂਲ ਚੰਦ ਆਸ਼ੀਸ, ਸੋਨੂੰ, ਲਖਵਿੰਦਰ ਸਿੰਘ, ਜਸਨਵੀਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media