Tuesday, September 29, 2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਤੇ ਕਿਸਾਨਾਂ ਵਲੋਂ ਏਕੇ ਦੇ ਜ਼ੋਰ- ਚੈਂਕ ਵੰਡਾਏ

PPN1102201606ਬਠਿੰਡਾ, 11 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਚਿੱਟੇ ਮੱਛਰ ਕਾਰਨ ਖਰਾਬ ਹੋਈ ਨਰਮੇ ਦੀ ਫਸਲ ਦਾ ਮੁਆਵਜੇ ਦੇ ਚੈਂਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹਾ ਇਕਾਈ ਵਲੋਂ ਪਿੰਡ ਘੁੱਦਾ ਦੇ ਪਿੰਡ ਦੇ ਕਿਸਾਨਾਂ ਦੀ ਏਕਤਾ ਦੇ ਜ਼ੋਰ ‘ਤੇ ਵੰਡਾਉਣ ਦੀ ਖ਼ਬਰ ਪ੍ਰਾਪਤ ਹੋਈ ਹੈ। ਕਿਸਾਨ ਜਥੇਬੰਦੀ ਦੇ ਬਲਾਕ ਆਗੂੁ ਅਮਰੀਕ ਸਿੰਘ ਅਤੇ ਪਿੰਡ ਇਕਾਈ ਦੇ ਪ੍ਰਧਾਨ ਜਸਕਰਨ ਸ਼ਰਮਾ ਵਲੋਂ ਦੱਸਿਆ ਗਿਆ ਸੀ ਕਿ ਪਿੰਡ ਘੁੱਦਾ ਦੇ ਲੋਕਾਂ ਨੂੰ ਨਰਮੇ ਦੀ ਖ਼ਰਾਬ ਹੋਈ ਫਸਲ ਦੇ ਮੁਆਵਜੇ ਕਾਰਨ ਕਾਫ਼ੀ ਸਮੱਸਿਆਵਾਂ ਆ ਰਹੀਆਂ ਸਨ ਜੋ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਖੱਜਲ ਖੁਆਰ ਹੋ ਰਹੇ ਸਨ। ਗਿਰਦਾਵਰੀ ਸਹੀ ਨਾ ਹੋਣ ਕਾਰਨ ਤਹਿਸੀਲ ਦਾਰ ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਅੱਜ ਦੇ ਦਿਨ 11 ਫਰਵਰੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿਚ ਅੱਜ ਦੇ ਦਿਨ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਮਿਥੇ ਪ੍ਰੋਗਰਾਮ ਤਹਿਤ ਪਟਵਾਰ ਖਾਨੇ ਅੱਗੇ ਧਰਨਾ ਦਿੱਤਾ ਗਿਆ ਅਤੇ ਕਿਹਾ ਕਿ ਗਿਰਦਾਵਰੀ ਦਰੁਸਤ ਨਾ ਹੋਣ ਕਾਰਨ ਵੱਡਾ ਪੀੜਤ ਪਰਿਵਾਰ ਮੁਆਵਜੇ ਦੀ ਰਾਸ਼ੀ ਲੈਣ ਤੋਂ ਬਾਹਰ ਰਹਿ ਗਿਆ। ਉਨ੍ਹਾਂ ਕਿਹਾ ਕਿ ਨਰਮੇ ਦੇ ਚੈਂਕਾਂ ਦੀ ਵੰਡ ਵੰਡਾਈ ਜਾਣ ਬੁਝ ਕੇ ਤਿੰਨ ਮਹੀਨੇ ਤੱਕ ਲਮਕਾਈ ਗਈ, ਕਿਸਾਨ ਛੋਟੀ ਛੋਟੀ ਤਰੁੱਟੀ ਕਾਰਨ ਲੰਮੇ ਸਮੇਂ ਤੋਂ ਖੱਜਲ ਖੁਆਰ ਹੁੰਦੇ ਰਹੇ। ਅੱਜ ਕਿਸਾਨਾਂ ਵਲੋਂ ਏਕੇ ਦੇ ਜ਼ੋਰ ‘ਤੇ ਕਾਫ਼ੀ ਗਿਣਤੀ ਵਿਚ ਚੈਂਕ ਵੰਡਾਏ ਅਤੇ ਪਟਵਾਰੀ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਵਿਚ ਪੀੜਤ ਕਿਸਾਨਾਂ ਦੀ ਗਿਰਦਾਵਰੀ ਵਿਚੋ ਰਹਿ ਗਏ ਸਨ ਦੀ ਗਿਰਦਾਵਰੀ ਕੀਤੀ ਜਾਵੇ। ਨਰਮੇ ਦੇ ਮੁਆਵਜੇ ਦੇ ਚੈਂਕ ਫੋਰਨ ਵੰਡਣ, ਚੈਂਕਾਂ ਵਿਚ ਰਹੀਆਂ ਤਰੁੱਟੀਆਂ ਨੂੰ ਠੀਕ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਪਟਵਾਰੀ ਨੇ ਇਕੱਠੇ ਹੋਏ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਮੰਗਾਂ ‘ਤੇ ਗੌਰ ਕਰਕੇ ਫੌਰਨ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਵੰਡ ਵੰਡਾਈ ਫੌਰਨ ਨਾ ਕੀਤੀ ਤਾਂ ਬਾਕੀ ਮਸਲ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੂੁਰਸੇਵਕ ਸਿੰੰਘ ,ਰਣਦੀਪ ਸਿੰਘ, ਗੁਰਤੇਜ ਸਿੰਘ ਦੇਵੀ ਦਿਆਲ ਸ਼ਰਮਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply