Tuesday, April 28, 2026

ਸਰਬਜੀਤ ਸਿੰਘ ਡਿੰਪੀ ਤੇ ਨਰੇਸ਼ ਪਾਠਕ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਪ ਦੇ ਬੁਲਾਰੇ ਚੁਣੇ ਗਏ

ਜੰਡਿਆਲਾ ਗੁਰੂ, 12 ਫਰਵਰੀ (ਹਰਿੰਦਰ ਪਾਲ ਸਿੰਘ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋ ਸਰਬਜੀਤ ਸਿੰਘPPN1202201611 ਡਿੰਪੀ ਅਤੇ ਨਰੇਸ਼ ਪਾਠਕ ਸਪੋਕਸਮੈਨ ਚੁਣੇ ਗਏ।ਸਰਬਜੀਤ ਸਿੰPPN1202201610ਘ ਡਿੰਪੀ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਪਰਿਵਾਰ ਜੋੜੋ ਮਹਿੰਮ ਲਈ ਪੂਰੇ ਪੰਜਾਬ ਵਿੱਚੋ 250 ਬੁਲਾਰੇ ਚੁਣੇ ਗਏ ਜਿੰਨਾ ਵਿੱਚੋ ਜੰਡਿਆਲਾ ਗੁਰੁ ਹਲਕੇ ਤੋ ਇਹ ਮਾਣ ਉਨਾਂ ਨੂੰ ਪ੍ਰਾਪਤ ਹੋਇਆ ਹੈ।ਉਹਨਾ ਕਿਹਾ ਕਿ ਪਾਰਟੀ ਵੱਲੋਂ ਲਗਾਈ ਗਈ ਇਹ ਸੇਵਾ ਨੂੰ ਉਹ ਪੂਰੇ ਤਨਮਨ ਨਾਲ ਨਿਭਾਉਣਗੇ।ਉਹਨਾ ਦੱਸਿਆ ਕਿ ਉਹਨਾ ਦੀ ਡਿਊਟੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਲਗਾਈ ਗਈ ਹੈ, ਜਿੱਥੇ ਜਾ ਕੇ ਉਹ ਪਾਰਟੀ ਲਈ ਪ੍ਰਚਾਰ ਕਰਾਂਗੇ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾ ਕੇ ਆਪਣੀ ਪਾਰਟੀ ਨਾਲ ਜੋੜਾਂਗੇ।ਉਹਨਾ ਕਿਹਾ ਕਿ ਆਉਣ ਵਾਲੀਆ 2017 ਚੋਣਾਂ ਵਿੱਚ ਅਗਲੀ ਸਰਕਾਰ ਆਪ ਦੀ ਹੀ ਹੋਵੇਗੀ।ਉਹਨਾ ਕਿਹਾ ਕਿ ਦਿੱਲੀ ਦਾ ਰਿਕਾਰਡ ਤੋੜ ਕੇ ਇਤਹਾਸ ਦਾ ਅਗਲਾ ਪੰਨਾ ਲਿਖਣ ਦੀ ਹੁਣ ਪੰਜਾਬ ਵਾਸੀਆਂ ਦੀ ਵਾਰੀ ਹੈ ਤੇ ਵਿਧਾਨ ਸਭਾ ਚੋਣਾ ਲਈ ਹੁਣ ਤੋ ਕਮਰਕੱਸ ਲਈ ਹੈ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply