Wednesday, August 12, 2026

ਹਰਪ੍ਰੀਤ ਸੰਧੂ ਨੇ ਕੈਪਟਨ ਨਾਲ ਮੁਲਾਕਤ ਕਰਕੇ ਦੱਸੀਆਂ ਮੁਸ਼ਕਲਾਂ

PPN1302201611

ਪੱਟੀ, 13 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਵਿਧਾਨ ਸਭਾ ਚੋਣਾ ਕਾਂਗਰਸ ਪਾਰਟੀ ਪੂਰੇ ਜੋਸ਼ ਅਤੇ ਇੱਕਜੁਟਤਾ ਨਾਲ ਲੜੇਗੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅਕਾਲੀ ਦਲ ਨੂੰ ਕਰਾਰੀ ਹਾਰ ਦਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਖਡੂਰ ਸਾਹਿਬ ਨੇ ਕੀਤਾ। ਸੰਧੂ ਨੇ ਦੱਸਿਆ ਕਿ ਸਾਡੀ ਯੂਥ ਦੀ ਟੀਮ ਨੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਮੁਲਾਕਾਤ ਕਰਕੇ ਹਲਕੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਦੀਆਂ ਮੁਸ਼ਕਲਾ ਸੁਣੀਆ ਅਤੇ ਪਾਰਟੀ ਦੇ ਵਿਸਥਾਰ ਲਈ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ‘ਤੇ ਸਰਬਰਿੰਦਰਜੀਤ ਸਿੰਘ ਸ਼ਕਰੀ, ਸਤਿੰਦਰਜੀਤ ਸਿੰਘ ਰੰਮੀ, ਧਰਮਿੰਦਰ ਸਿੰਘ ਬੁਰਜ, ਸੁਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਬਰਵਾਲਾ ਪ੍ਰਧਾਨ, ਬਖ਼ਸੀਸ਼ ਸਿੰਘ ਸਰਹਾਲੀ, ਹਰਜਿੰਦਰ ਸਿੰਘ ਚੂਸਲੇਵੜ, ਬਲਜਿੰਦਰ ਸਿੰਘ, ਮੇਜ਼ਰ ਸਿੰਘ, ਰਮਨਦੀਪ ਸਿੰਘ ਬੁਰਜ, ਕਿਰਪਾਲ ਸਿੰਘ, ਜਗਦੀਪ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।

Check Also

ਨਾਰੀ ਨਿਕੇਤਨ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ …

Leave a Reply