Friday, July 5, 2024

ਪੱਟੀ ਦੀ ਮਹਿਲਾ ਕਾਂਗਰਸੀ ਸਰਪੰਚ ਅਦਾਲਤ ਵੱਲੋੋਂ ਬਾਇੱਜਤ ਬਰੀ

PPN1302201612
ਪੱਟੀ, 13 ਫਰਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਪੱਟੀ ਵਿਧਾਨ ਸਭਾ ਹਲਕੇ ਨਾਲ ਸੰਬਧਿਤ ਪਿੰਡ ਜਵੰਦੇ ਦੀ ਬਜ਼ੁੱਰਗ ਮਹਿਲਾ ਸਰਪੰਚ ਪਿਆਰ ਕੌਰ ਨੂੰ ਪੱਟੀ ਦੀ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ। ਦਸੰਬਰ 2012 ਵਿੱਚ ਸਿਆਸੀ ਬਦਲਾਖੋਰੀ ਤਹਿਤ ਮਹਿਜ਼ ਕੁਝ ਦਰੱਖਤ ਕੱਟਣ ਦੀ ਝੂਠੀ ਸ਼ਿਕਾਇਤ ‘ਤੇ ਉਕਤ ਕਾਂਗਰਸੀ ਮਹਿਲਾ ਸਰਪੰਚ ਨੂੰ ਪਹਿਲਾਂ ਪਾਰਟੀ ਛੱਡਣ ਲਈ ਧਮਕਾਇਆ ਗਿਆ, ਨਾਂ ਮੰਨਣ ‘ਤੇ 65 ਸਾਲਾ ਕਈ ਬਿਮਾਰੀਆਂ ਤੋਂ ਪੀੜਤ ਇਸ ਸਰਪੰਚ ਅਤੇ ਦੋ ਹੋਰ ਜਾਣਿਆਂ ਅਜੀਤ ਸਿੰਘ ਅਤੇ ਰੇਸ਼ਮ ਸਿੰਘ ਖਿਲਾਫ ਪੱਟੀ ਥਾਣਾ ਵਿਖੇ ਪਰਚਾ ਦਰਜ਼ ਕਰ ਦਿੱਤਾ। ਤਿੰਨ ਸਾਲ ਲੰਮੇ ਚਲੇ ਇਸ ਮੁਕੱਦਮੇ ਵਿੱਚ ਤੱਥ ਨਾ ਹੋਣ ਕਰ ਕੇ ਪੱਟੀ ਦੇ ਮਾਣਯੋਗ ਜੱਜ ਸ਼੍ਰੀ ਐਚ.ਐਸ ਧਾਰੀਵਾਲ ਨੇ ਤਿੰਨਾਂ ਨੂੰ ਬਾਇੱਜਤ ਬਰੀ ਕਰ ਦਿੱਤਾ। ਉਚੇਚੇ ਤੌਰ ‘ਤੇ ਮਹਿਲਾ ਸਰਪੰਚ ਨੂੰ ਸਨਮਾਨਿਤ ਕਰਨ ਪਿੰਡ ਜਵੰਦਾ ਪਹੁੰਚੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਕਾਲੀ ਸਰਕਾਰ ਜਿਹੜੀ ਬੀਬੀਆਂ ਦੇ ਸਨਮਾਨ ਦੀ ਗੱਲ ਕਰਦੀ ਹੈ, ਨੇ ਬਿਮਾਰ ਬਜ਼ੁੱਰਗ ਕਾਂਗਰਸੀ ਬੀਬੀਆਂ ‘ਤੇ ਵੀ ਝੂਠੇ ਕੇਸ ਪਵਾ ਕੇ ਜ਼ਬਰਦਸਤੀ ਅਕਾਲੀ ਬਣਾਉਣ ਤੋਂ ਕੋਈ ਕਸਰ ਬਾਕੀ ਨਹੀਂ ਛੱਡੀੇ। ਉਨ੍ਹਾਂ ਕਿਹਾ ਕਿ ਅੱਜ ਤਾਂ ਅਸੀਂ ਸਿਰਫ ਸਿਰੋਪੇ ਪਾ ਕੇ ਮਾਈ ਭਾਗੋ ਦੀਆਂ ਇਨ੍ਹਾਂ ਵਾਰਸਾਂ ਨੂੰ ਸਨਮਾਨਿਤ ਕਰ ਰਹੇ ਹਾਂ, ਪਰ ਸਰਕਾਰ ਆਉਣ ‘ਤੇ ਜ਼ਰੂਰ ਬਣਦਾ ਮਾਣ ਸਤਿਕਾਰ ਦਿਆਂਗੇ।ਇਸ ਮੌਕੇ ਸਰਪੰਚ ਸੇਵਾ ਸਿੰਘ, ਸਰਪੰਚ ਹਰਦੀਪ ਸਿੰਘ ਅਤੇ ਯੂਥ ਕਾਂਗਰਸੀ ਆਗੂ ਦਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply