
ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਨਜਦਿਕੀ ਪਿੰਡ ਹਥਨ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਗੁਰੁਦਆਰਾ ਮਾਮੂਆਣਾ ਸਾਹਿਬ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਗੁਰੂਸਰ ਪਾਤਿਸਾਹੀ ਛੇਵੀ ਅਲੀਪੁਰ ਖਾਲਸਾ ਦੇ ਮੁੱਖ ਸੇਵਾਦਾਰ ਪੰਥ ਪ੍ਰਸਿਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਨੇ ਸੰਗਤਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੀ ਨੋਜੁਆਨ ਪੀੜੀ ਦਾ ਨਸਿਆਂ ਦੀ ਦਲਦਲ ਵਿਚ ਫਸਦੇ ਜਾਣਾ ਅਤਿ ਦੁਖਦਾਈ ਹੈ ਲੋੜ ਹੈ ਸਹੀਦੀਆਂ ਨਾਲ ਭਰੇ ਅਣਖੀ ਸਿਖ ਇਤਿਹਾਸ ਅਤੇ ਖੰਡੇ ਬਾਟੇ ਦੇ ਪਾਹੁਲ ਛੱਕ ਕੇ ਇਲਾਹੀ ਤੇ ਅਦੁੱਤੀ ਤਾਕਤ ਹਾਸਲ ਕਰਨ ਦੀ ਜਿਸ ਨਾਲ ਨਾਮ ਸਿਮਰਨ ਦੁਆਰਾ ਆਪਣੇ ਦੁਨਾਆਵੀ ਜੀਵਨ ਨੂੰ ਸਫਲਾ ਕਰਨ ਦਾ ਰਾਹ ਸੁਖਾਲਾ ਬਣਾ ਸਕਣ। ਇਸ ਮੌਕੇ ਵੀਰ ਮਨਪ੍ਰੀਤ ਸਿੰਘ ਖਾਲਸਾ ਜੀ ਵਲੋਂ 100 ਦੇ ਕਰੀਬ ਗੁਰਸਿਖ ਅਤੇ ਕੇਸਾਧਾਰੀ ਬਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦੇ ਮਾਪਿਆਂ ਦਾ ਇਸ ਉਦੱਮ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਦੁਆਰਾ ਮਾਮੂਆਣਾ ਸਾਹਿਬ ਦੀ ਪ੍ਰੰਬਧਿਕ ਕਮੇਟੀ ਦੇ ਪ੍ਰਧਾਨ ਆਤਮਾ ਸਿੰਘ, ਭਾਈ ਚਰਨ ਸਿੰਘ, ਖਜਾਨਚੀ ਭਾਈ ਧੰਨਾ ਸਿੰਘ, ਭਾਈ ਡਾ. ਜਗਤਾਰ ਸਿੰਘ, ਭਾਈ ਭਿੰਦਰ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਟਹਿਲ ਸਿੰਘ, ਭਾਈ ਹਰਨੇਕ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਾਜਰੀ ਭਰੀ।
Punjab Post Daily Online Newspaper & Print Media