Monday, August 31, 2026

ਡੀ.ਜੀ.ਪੀ (ਜੇਲ੍ਹਾਂ) ਪੰਜਾਬ ਦੀਆਂ ਜੇਲ੍ਹਾਂ ਦਾ ਕਰਨ ਦੌਰਾ -ਕੰਵਰਬੀਰ ਸਿੰਘ

PPN020511
ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕੈਦੀਆਂ ਵੱਲੋਂ ਆਪਣੇ ਮਸਲਿਆਂ ਦੇ ਹੱਲ ਲਈ ਡੀ.ਜੀ.ਪੀ (ਜੇਲ੍ਹਾਂ) ਨੂੰ ਜੇਲ੍ਹਾਂ ਦੇ ਦੌਰੇ ਕਰਨ ਦੀ ਮੰਗ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ (ਅੰਮ੍ਰਿਤਸਰ) ਮੈਂਬਰ ਜੇਲ੍ਹ ਬੋਰਡ ਪੰਜਾਬ ਤੇ ਜਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਨੇ ਕਿਹਾ ਕਿ ਵੱਖ-ਵੱਖ ਜੇਲ੍ਹਾਂ ਤੋਂ ਕੈਦੀਆਂ ਵੱਲੋਂ ਉਨ੍ਹਾਂ ਨੂੰ ਲਿਖਤੀ ਪੱਤਰ ਤੇ ਸੰਦੇਸ਼ ਭੇਜ ਕਿ ਮੰਗ ਕੀਤੀ ਜਾ ਰਹੀ ਹੈ ਕਿ ਡੀ.ਜੀ.ਪੀ (ਜੇਲ੍ਹਾਂ) ਦੇ ਵਿਭਾਗੀ ਦੌਰੇ ਕਰਵਾਉਣ ਦੇ ਯਤਨ ਕੀਤੇ ਜਾਣ ਤਾਂ ਜੋ ਉਹ ਆਪਣੀਆਂ ਸਮੱਸਿਆਂ ਉਨ੍ਹਾਂ ਦੇ ਸਾਹਮਣੇ ਰੱਖ ਸਕਣ। ਕੰਵਰਬੀਰ ਸਿੰਘ ਨੇ ਕਿਹਾ ਕਿ ਕੈਦੀਆਂ ਵੱਲੋਂ ਅਨੇਕਾਂ ਮਸਲਿਆਂ ਦੇ ਹੱਲ ਲਈ ਲਿਖ ਕੇ ਭੇਜਿਆ ਗਿਆ ਹੈ, ਜਿਸ ਦੇ ਫਲਸਰੂਪ ਉਹ ਡੀ.ਜੀ.ਪੀ ਜੇਲ੍ਹਾਂ ਨਾਲ ਗੱਲਬਾਤ ਕਰਕੇ ਜਲਦ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਵੱਲੋਂ ਉਚਿਤ ਕਦਮ ਚੁੱਕੇ ਜਾਣ, ਕਿਉਂਕਿ ਜੇਲ੍ਹ ਵਿਭਾਗ ਤੇ ਕੈਦੀਆਂ ਵਿੱਚ ਆਪਸੀ ਤਾਲਮੇਲ ਦੀ ਇਸ ਤੋਂ ਵਧੀਆ ਕੋਈ ਹੋਰ ਮਜ਼ਬੂਤ ਕੜ੍ਹੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਜੇਲ੍ਹ ਪ੍ਰਸ਼ਾਸ਼ਨ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸ਼ਨਿਕ ਪ੍ਰਕ੍ਰਿਆ ਰਾਹੀਂ ਹੱਲ ਕਰਵਾਉਣ ਵਿੱਚ ਯਤਨਸ਼ੀਲ ਰਹਿੰਦਾ ਹੈ, ਪਰ ਜੇਲ੍ਹਾਂ ਦੇ ਮੁੱਖੀ (ਡੀ.ਜੀ.ਪੀ) ਦੇ ਦੌਰਾ ਕਰਨ ਨਾਲ ਸਾਰੇ ਮਸਲੇ ਮੌਕੇ ਤੇ ਹੱਲ ਹੋ ਸਕਣਗੇ,  ਇਸ ਦਾ ਕੈਦੀਆਂ ਨੂੰ ਪੂਰਾ ਯਕੀਨ ਹੈ। ਕੰਵਰਬੀਰ ਸਿੰਘ ਗਿੱਲ ਨੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਚੰਗੇ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਅਜਿਹੇ ਕਾਰਜ ਨਿਰੰਤਰ ਜਾਰੀ ਰੱਖੇ ਜਾਣ, ਇਸ ਦੀ ਉਹ ਵਿਭਾਗ ਨੂੰ ਅਪੀਲ ਵੀ ਕਰਨਗੇ। ਇਸ ਮੌਕੇ ਬਾਬਾ ਗੁਰਚਰਨ ਸਿੰਘ, ਜਗਮੋਹਨ ਸਿੰਘ ਸ਼ਾਂਤ, ਪ੍ਰੀਤ ਮੋਹਨ ਸਿੰਘ ਵੀ ਨਾਲ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply