Friday, May 1, 2026

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਐਲਾਨਣ ਦੀ ਮੰਗ

CS Gumtala

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਨੇ ਰਾਮ ਬਾਗ ਵਾਂਗ ਇਤਿਹਾਸਕ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਘੋਸ਼ਿਤ ਕਰਨ ਤੇ ਇੱਥੋਂ ਨਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਸ਼ਹਿਰ ਦੀ ਚਾਰ ਦਿਵਾਰੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਾਏ ਦਰਵਾਜਿਆਂ ਵਿਚੋਂ ਇਹੋ ਇਕ ਇਕ ਦਰਵਾਜਾ ਹੈ ਜੋ ਬਚਿਆ ਹੈ।ਰਾਮ ਬਾਗ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਲਈ ਮਹਾਰਾਜਾ ਰਣਜੀਤ ਸਿੰਘ ਇੱਥੋਂ ਦੀ ਲੰਘ ਕੇ ਜਾਂਦੇ ਸਨ । ਇਸ ਦੀ ਠੀਕ ਢੰਗ ਨਾਲ ਸਾਂਭ ਸੰਭਾਲ ਤਾਂ ਹੀ ਹੋਵੇਗੀ ਜੇ ਇਸ ਨੂੰ ਰਾਮ ਬਾਗ ਅੰਮ੍ਰਿਤਸਰ ਵਾਂਗੂ ਵਿਰਾਸਤੀ ਸਮਾਰਕ ਘੋਸ਼ਿਤ ਕੀਤਾ ਜਾਵੇ।ਇਸ ਦੀ ਚਾਰੀ ਦਿਵਾਰੀ ਦੇ ਨਾਲ ਲੋਕਾਂ ਨੇ ਨਜਾਇਜ ਕਬਜੇ ਕੀਤੇ ਹੋਏ ਹਨ , ਉਨ੍ਹਾਂ ਨੂੰ ਫੌਰੀ ਹਟਾਉਣ ਦੀ ਲੋੜ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply