Thursday, August 13, 2026

ਟਰੱਸਟ ਵੱਲੋਂ ਗ੍ਰੰਥੀ ਸਿੰਘ ਦੀ ਕੀਤੀ ਗਈ ਮਾਲੀ ਸਹਾਇਤਾ

PPN2302201620

ਪੱਟੀ, 23 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਇਲਾਜ ਤੋਂ ਵਿਹੁਣੇ ਲੋੜਵੰਦ ਤੇ ਗਰੀਬ ਵਿਅਕਤੀਆਂ ਦੇ ਇਲਾਜ ਲਈ ਹਮੇਸ਼ਾਂ ਯਤਨਸ਼ੀਲ ਸੰਸਥਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਵੱਲੋਂ ਨੇੜਲੇ ਪਿੰਡ ਦੇ ਗ੍ਰੰਥੀ ਲਖਵਿੰਦਰ ਸਿੰਘ ਵਾਸੀ ਪਿੰਡ ਚੀਮਾ ਦੇ ਇਲਾਜ ਲਈ 10 ਹਜਾਰ ਰੁਪੈ ਦੀ ਮਾਲੀ ਮਦਦ ਕੀਤੀ ਗਈ।ਸੰਸਥਾ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਸਾਥੀਆਂ ਸਮੇਤ ਹਸਪਤਾਲ ਪੁੱਜ ਕੇ ਗ੍ਰੰਥੀ ਲਖਵਿੰਦਰ ਸਿੰਘ ਦਾ ਹਾਲ ਜਾਣਿਆਂ ਤੇ ਟਰੱਸਟ ਵੱਲੋਂ 10 ਹਜਾਰ ਦੀ ਨਗਦ ਰਾਸ਼ੀ ਪਰਿਵਾਰ ਨੂੰ ਸੌਂਪੀ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੰਥੀ ਲਖਵਿੰਦਰ ਸਿੰਘ ਜੋ ਕਿ ਪਿੰਡ ਚੀਮਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ ਕੁਝ ਮਹੀਨਿਆਂ ਤੋਂ ਕਿਡਨੀਆਂ ਦੀ ਬੀਮਾਰੀ ਤੋਂ ਪੀੜਿਤ ਹੈ ਪਰਿਵਾਰ ਦੀ ਮਾਲੀ ਹਾਲਤ ਜਿਆਦਾ ਚੰਗੀ ਨਾ ਹੋਣ ਕਾਰਨ ਪਰਿਵਾਰ ਨੇ ਟਰੱਸਟ ਪਾਸ ਮਦਦ ਦੀ ਗੁਹਾਰ ਲਾਈ ਸੀ ਜਿਸ ਤੇ ਉਹਨਾਂ ਦੇਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ ਗਈ ਹੈ।ਗੁਰਮੀਤ ਸਿੰਘ ਨੇ ਦੱਸਿਆ ਕਿ ਮੋਲਕ ਸਿੰਘ ਆਸਟ੍ਰੇਲੀਆਂ ਵੱਲੋਂ ਵੀ ਗ੍ਰੰਥੀ ਸਿੰਘ ਦੇ ਇਲਾਜ ਲਈ 5 ਹਜਾਰ ਦੀ ਰਾਸ਼ੀ ਭੇਜੀ ਗਈ ਜੋ ਕਿ ਪਰਿਵਾਰ ਨੂੰ ਸੌਪੀ ਗਈ ਹੈ।ਇਸ ਮੌਕੇ ਗ੍ਰੰਥੀ ਲਖਵਿੰਦਰ ਸਿੰਘ ਤੇ ਪਰਿਵਾਰ ਨੇ ਟਰੱਸਟ ਅਤੇ ਮੋਲਕ ਸਿੰਘ ਜੀ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …

Leave a Reply