ਬਠਿੰਡਾ, 24 ਫ਼ਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਐਸ.ਟੀ.ਆਰ ਅਧਿਆਪਕ ਯੂਨੀਅਨ ਪੰਜਾਬ ਅਤੇ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਪੰਜਾਬ ਵਲੋਂ ਪਿਛਲੇ ਦਿਨੀਂ ਸਥਾਨਕ ਟੀਚਾਰਜ਼ ਹੋਮ ਵਿਚੇ ਜੋ ਰੋਸ ਧਰਨੇ ਬਾਅਦ ਤਹਿਸੀਲਦਾਰ ਵਲੋਂ ਡਿਪਟੀ ਕਮਿਸ਼ਨਰ ਨਾਲ ਯੂਨੀਅਨ ਆਗੂਆਂ ਦੀ ਮੀਟਿੰਗ ਹੋਈ ਅਤੇ ਡੀ.ਜੀ.ਐਂਸ .ਈ ਸਾਹਿਬ ਚੰਡੀਗੜ੍ਹ ਨਾਲ ਗੱਲਬਾਤ ਹੋਈ ਜਿਸ ਦੇ ਸਿੱਟੇ ਵਜੋਂ ਸ਼ੈਕਸ਼ਨ ਲੈਂਟਰ ਜਾਰੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਵੀ ਵਿਸ਼ਵਾਸ ਦਿਵਾਇਆ ਕਿ ਇਕ ਦੋ ਦਿਨਾਂ ਵਿਚ ਖਜ਼ਾਨੇ ਵਿਚ ਬਿੱਲ ਜਮਾ ਕਰਵਾ ਦੇਣਗੇ ਅਤੇ ਦੋ ਤਿੰਨ ਦਿਨਾਂ ਵਿਚ ਸਾਰੇ ਜਿਲ੍ਹਿਆਂ ਦੀ ਤਨਖਾਹ ਜਿਲ੍ਹਾ ਸਿੱਖਿਆ ਅਫਸਰ (ਐਲੀ:) ਸਮੂਹ ਪੰਜਾਬ ਵਿਚ ਤਨਖਾਹ ਜਾਰੀ ਹੋ ਜਾਵੇਗੀ। ਇਸ ਮੌਕੇ ਸਵਰਨਾ ਦੇਵੀ, ਵੀਰਪਾਲ ਕੌਰ ਸਿਧਾਣਾ, ਜਸਕਰਨ ਸਿੰਘ ਗਹਿਰੀ ਬੁੱਟਰ, ਰਣਜੀਤ ਕੌਰ ਤੋਂ ਇਲਾਵਾ ਸੁਖਦੇਵ ਕੌਰ ਵਿਰਕ ਕਲਾਂ, ਦਲਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
Check Also
ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼
ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …
Punjab Post Daily Online Newspaper & Print Media