Thursday, July 16, 2026

ਪੀਰ ਬਾਬਾ ਸ਼ੇਖ ਫੱਤਾ ਦੀ ਜਗ੍ਹਾ ‘ਤੇ ਕੁਸ਼ਤੀਆਂ ਦਾ ਮੇਲਾ ਕਰਵਾਇਆ ਗਿਆ

PPN0103201602ਅਲਗੋਂ ਕੋਠੀ, 1 ਮਾਰਚ (ਹਰਦਿਆਲ ਸਿੰਘ ਭੈਣੀ) – ਪੀਰ ਬਾਬਾ ਸ਼ੇਖ ਫੱਤਾ ਦੀ ਜਗ੍ਹਾ ‘ਤੇ ਸਰਪੰਚ ਸ੍ਰ. ਮੇਜਰ ਸਿੰਘ ਵਲੋਂ ਕੁਸ਼ਤੀਆਂ ਦਾ ਮੇਲਾ ਕਰਵਾਇਆ ਗਿਆ।ਜਿਸ ਦੌਰਾਨ ਜਿਥੇ ਜੇਤੂਆਂ ਨੂੰ ਗੁਰਜਾਂ ਅਤੇ ਨਕਦ ਇਨਾਮ ਨਾਲ ਨਿਵਾਜ਼ਿਆ ਗਿਆ, ਉਥੇ ਸਾਰੇ ਪੰਜਾਬ ਦੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸਰਪੰਚ ਸ੍ਰ. ਮੇਜਰ ਸਿੰਘ ਨੇ ਕਿਹਾ ਕਿ ਸਮੇਂ ਦੀ ਰਫਤਾਰ ਨਾਲ ਨੌਜੁਆਨਾਂ ਵਿੱਚ ਕੁਸ਼ਤੀਆਂ ਦਾ ਰੁਝਾਨ ਘਟਦਾ ਜਾ ਰਿਹਾ ਸੀ।ਇਸ ਲਈ ਸਮੁੱਚੀ ਕਮੇਟੀ ਨੇ ਫੈਸਲਾ ਲਿਆ ਕਿ ਕੁਸ਼ਤੀਆਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਤੇ ਡਾ. ਸੁਖਵਿੰਦਰ ਸਿੰਘ, ਦਲਬੀਰ ਅਲਗੋਂ, ਜਸਬੀਰ ਸਿੰਘ ਅਲਗੋੰ, ਰਾਜਬੀਰ ਸਿੰਘ ਅਲਗੋਂ, ਇੰਦਰਜੀਤ ਸਿੰਘ ਅਲਗੋਂ, ਗੁਰਬੀਰ ਸਿੰਘ ਅਲਗੋਂ ਆਦਿ ਹਾਜ਼ਰ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply