ਅਲਗੋਂ ਕੋਠੀ, 1 ਮਾਰਚ (ਹਰਦਿਆਲ ਸਿੰਘ ਭੈਣੀ) – ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ‘ਪੰਜਾਬ ਜਾਗੋ ਮੁਹਿੰਮ’ ਦੇ ਸਬੰਧ ਵਿੱਚ ਯੂਥ ਕਾਂਗਰਸ ਨੂੰ ਲਾਮਬੰਦ ਕਰਨ ਲਈ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਬੁਲਾਈ ਗਈ।ਜਿਸ ਵਿੱਚ ਹਲਕਾ ਖੇਮਕਰਨ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਕੇਵਲ ਸਿੰਘ ਦਾਸੂਵਾਲ ਦੀ ਅਗਵਾਈ ‘ਚ ਕਾਂਗਰਸੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਅਲਗੋਂ ਕੋਠੀ ਵਿਖੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸ੍ਰ. ਦਾਸੂਵਾਲ ਨੇ ਦੱਸਿਆ ਕਿ ਮਾਰਚ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਵਾਲੀ ਮੁਹਿੰਮ ਦਾ ਮਨੋਰਥ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਅਤੇ ਆਮ ਆਦਮੀ ਪਾਰਟੀ ਝੂਠ ਪ੍ਰਚਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ, ਜਿਸ ਵਿੱਚ ਯੂਥ ਕਾਂਗਰਸ ਦੇ ਆਗੂ ਤੇ ਵਰਕਰ ਵਧ ਚੜ੍ਹ ਕੇ ਹਿੱਸਾ ਲੈਣਗੇ।ਇਸ ਮੌਕੇ ਉਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਵਾਈਸ ਪ੍ਰਧਾਨ ਗੁਰਵੰਤ ਸਿੰਘ ਔਲਖ (ਐਨ.ਐਸ.ਯੂ.ਆਈ) ਦੇ ਪ੍ਰਧਾਨ ਹਰਚੰਦ ਭੁੱਲਰ, ਖੇਮਕਰਨ ਮੀਡੀਆ ਇੰਚਾਰਜ ਰੋਹਿਤ ਸ਼ਰਮਾ, ਯੋਧਬੀਰ ਸਿੰਘ ਮੱਲ੍ਹੀ, ਗੁਰਜੰਟ ਸਿੰਘ ਮੱਲੀ ਤੇ ਕੰਵਲਜੀਤ ਪੀ.ਏ ਵੀ ਮੌਜ਼ੂਦ ਸਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media